Home » ਇੰਝ ਲੱਗਾਂ ਕਿ ਬਾਹਰ ਤਾਬੜਤੌੜ ਗੋਲੀ ਚੱਲ ਰਹੀ ਹੈ…
Home Page News • New Zealand Local News • NewZealand

ਇੰਝ ਲੱਗਾਂ ਕਿ ਬਾਹਰ ਤਾਬੜਤੌੜ ਗੋਲੀ ਚੱਲ ਰਹੀ ਹੈ…

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਤੜਕੇ ਸਵੇਰੇ 3 ਵਜੇ ਦੇ ਕਰੀਬ, ਦੱਖਣੀ ਮੋਟਰਵੇਅ ਤੇ ਪਾਪਾਕੁਰਾ ਨਜ਼ਦੀਕ ਇੱਕ ਕੈਮੀਕਲ ਵਾਲੇ ਟਰੱਕ ਨੂੰ ਲੱਗੀ ਭਿਆਨਕ ਅੱਗ ਨੇ ਮੋਟਰਵੇਅ ਦੇ ਨਜ਼ਦੀਕ ਰਹਿੰਦੇ ਲੋਕਾਂ ਦੀ ਨੀਂਦ ਭੰਗ ਕਰ ਦਿੱਤੀ।ਨਜਦੀਕੀ ਵਸਨੀਕ ਲੋਕਾਂ ਦਾ ਕਹਿਣਾ ਹੈ ਕਿ ਟਰੱਕ ਵਿੱਚੋਂ ਨਿੱਕਲ ਰਹੀਆਂ ਅੱਗ ਦੀ ਲਪਟਾਂ ਬਹੁਤ ਭਿਆਨਕ ਸਨ।ਇੱਕ ਵਸਨੀਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗੀ ਕਿ ਬਾਹਰ ਗੋਲੀ ਚੱਲ ਰਹੀ ਹੈ ਅਤੇ ਵਾਰ-ਵਾਰ ਆ ਰਹੀ ਧਮਾਕੇ ਦੀ ਆਵਾਜ ਨੇ ਉਹਨਾਂ ਨੂੰ ਡਰਾਂ ਕੇ ਰੱਖ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਅੱਗ ਐਨੀ ਭਿਆਨਕ ਸੀ ਕਿ ਅੱਗ ਦੀ ਲਪਟਾਂ ਮੋਟਰਵੇਅ ਦੇ ਉੱਤੇ ਦੀ ਲੰਘ ਰਹੀ ਬਿਜਲੀ ਦੀ ਇੱਕ ਉੱਚੀ ਲਾਇਨ ਨੂੰ ਵੀ ਪਾਰ ਕਰ ਰਹੀਆਂ ਸਨ।ਦੱਸ ਦਈਏ ਕਿ ਅੱਗ ਦੇ ਕਾਰਨ ਮੋਟਰਵੇਅ ਨਾਲ ਲੱਗਦੇ 30 ਤੋ ਵੱਧ ਘਰਾਂ ਨੂੰ ਐਮਰਜੈਂਸੀ ਖਾਲੀ ਕਰਵਾਇਆਂ ਗਿਆ।