ਆਕਲੈਂਡ(ਬਲਜਿੰਦਰ ਸਿੰਘ)ਅੱਜ ਤੜਕੇ ਸਵੇਰੇ ਪੂਰਬੀ ਆਕਲੈਂਡ ‘ਚ ਇੱਕ ਡੇਅਰੀ ਸ਼ਾਪ ਦੀ ਚੋਰਾਂ ਵੱਲੋਂ ਭੰਨਤੋੜ ਕੀਤੀ ਗਈ ਹੈ।ਸਵੇਰੇ 5 ਵਜੇ ਦੇ ਕਰੀਬ ਪੁਲਿਸ ਨੂੰ ਲੌਂਗ ਡਰਾਈਵ ਡੇਅਰੀ ‘ਤੇ ਬੁਲਾਇਆ ਗਿਆ ਸੀ।ਦੁਕਾਨ ਦੇ ਮੂਹਰਲੇ ਦਰਵਾਜ਼ੇ ਨੂੰ ਤੋੜਿਆ ਗਿਆ ਹੈ ਅਤੇ ਇਹ ਸਮਝਿਆ ਜਾਂਦਾ ਹੈ ਕਿ ਦੁਕਾਨ ਵਿੱਚ ਦਾਖਲ ਹੋਣ ਲਈ ਚੋਰਾਂ ਵੱਲੋਂ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਹੈ।ਡੇਅਰੀ ਸ਼ਾਪ ਦੇ ਮਾਲਕ ਦੇ ਦੋਸਤ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਇਸ ਦੁਕਾਨ ਨੂੰ ਚੋਰਾਂ ਵੱਲੋਂ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ।ਉਸ ਨੇ ਦੱਸਿਆ ਕਿ ਅਪਰਾਧੀ ਸਿਰਫ 13 ਤੋਂ 15 ਸਾਲ ਦੀ ਉਮਰ ਦੇ ਜਾਪਦੇ ਹਨ।ਇਸ ਦੇ ਨਾਲ ਹੀ ਉਸ ਨੇ ਬੜੇ ਭਾਵੁਕ ਮਨ ਕਿਹਾ ਕਿ ਹਰ ਰੋਜ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਵੇਖ ਲੱਗਦਾ ਹੈ ਕਿ ਡੇਅਰੀ ਮਾਲਕਾਂ ਲਈ ਕੰਮ ਕਰਨ ਦਾ ਮਾਹੌਲ ਹੁਣ ਉਚਿਤ ਨਹੀਂ ਰਿਹਾ।
