Home » ਅਮਰੀਕਾ ‘ਚ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਬੇਟੀ ਅਤੇ ਪਾਇਲਟ ਜ਼ਖਮੀ…
Home Page News • India • India News • World • World News

ਅਮਰੀਕਾ ‘ਚ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਬੇਟੀ ਅਤੇ ਪਾਇਲਟ ਜ਼ਖਮੀ…

Spread the news

ਅਮਰੀਕਾ ਦੇ ਨਿਊਯਾਰਕ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਅਤੇ ਪਾਇਲਟ ਇੰਸਟ੍ਰਕਟਰ ਜ਼ਖਮੀ ਹੋ ਗਏ। ਮ੍ਰਿਤਕ ਔਰਤ ਦੀ ਪਛਾਣ 63 ਸਾਲਾ ਰੋਮਾ ਗੁਪਤਾ ਅਤੇ ਉਸ ਦੀ ਬੇਟੀ 33 ਸਾਲਾ ਰੀਵਾ ਗੁਪਤਾ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਫੋਲਕ ਕਾਊਂਟੀ ਪੁਲਸ ਨੇ ਪਾਇਲਟ ਦੀ ਪਛਾਣ 23 ਸਾਲਾ ਫੈਜ਼ੁਲ ਚੌਧਰੀ ਵਜੋਂ ਕੀਤੀ ਹੈ, ਜੋ ਸਟੋਨੀ ਬਰੁੱਕ ਯੂਨੀਵਰਸਿਟੀ ਹਸਪਤਾਲ ‘ਚ ਦਾਖਲ ਹੈ।