Home » ਵਾਈਕਾਟੋ ‘ਚ 10 ਮਿੰਟਾਂ ਵਿੱਚ ਵਾਪਰੀਆਂ ਡਕੈਤੀ ਦੀਆ ਦੋ ਵਾਰਦਾਤਾਂ…
Home Page News • New Zealand Local News • NewZealand

ਵਾਈਕਾਟੋ ‘ਚ 10 ਮਿੰਟਾਂ ਵਿੱਚ ਵਾਪਰੀਆਂ ਡਕੈਤੀ ਦੀਆ ਦੋ ਵਾਰਦਾਤਾਂ…

Spread the news

ਆਕਲੈਂਡ(ਬਲਜਿੰਦਰ ਸਿੰਘ) ਵਾਈਕਾਟੋ ‘ਚ ਪੁਲਿਸ ਦੋ ਭਿਆਨਕ ਡਕੈਤੀਆਂ ਲਈ ਜ਼ਿੰਮੇਵਾਰ ਲੋਕਾਂ ਦੀ ਭਾਲ ਕਰ ਰਹੀ ਹੈ ਸ਼ਿਕਾਰ ਕਰ ।ਪੁਲਿਸ ਦਾ ਮੰਨਣਾ ਹੈ ਕਿ ਇਹ ਦੋਵੇਂ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ।ਵਾਈਕਾਟੋ ਏਰੀਆ ਕਮਾਂਡਰ ਵਿਲੀਅਮ ਲੌਗਰਿਨ ਨੇ ਦੱਸਿਆ ਕਿ ਪਹਿਲੀ ਵਾਰਦਾਤ ਸਵੇਰੇ 8.20 ਵਜੇ ਦੇ ਕਰੀਬ Te Putu St, Taupiri ‘ਚ ਇਕ ਕਾਰੋਬਾਰ ‘ਤੇ ਵਾਪਰੀ ਅਤੇ ਸਿਰਫ਼ 10 ਮਿੰਟ ਬਾਅਦ, ਹੰਟਲੀ ਦੇ Hakanoa St ‘ਤੇ ਇੱਕ ਹੋਰ ਕਾਰੋਬਾਰ ‘ਤੇ ਇੱਕ ਰੈਮ-ਰੇਡ ਦੀ ਘਟਨਾ ਵਾਪਰੀ।ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਸ ਘਟਨਾ ਵਿੱਚ ਕੀ-ਕੀ ਚੋਰੀ ਹੋਇਆ ਹੈ ਪਰ ਵਿਸ਼ਵਾਸ ਹੈ ਕਿ ਦੋਵੇਂ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ ਅਤੇ ਪੁਲਿਸ ਸੁਰਾਗਾਂ ਲੱਭ ਰਹੀ ਹੈ।ਪੁਲਿਸ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਹੈ ਤਾ ਉਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਹੈ।