Home » ਜੰਗ ਵੱਲ ਵੱਧ ਰਹੇ ਚੀਨ ਤੇ ਅਮਰੀਕਾ! ਦੋਹਾਂ ਦੇਸ਼ਾਂ ਵਿਚਾਲੇ ਤਲਖ਼ੀ ਜਾਰੀ…
Home Page News India World World News

ਜੰਗ ਵੱਲ ਵੱਧ ਰਹੇ ਚੀਨ ਤੇ ਅਮਰੀਕਾ! ਦੋਹਾਂ ਦੇਸ਼ਾਂ ਵਿਚਾਲੇ ਤਲਖ਼ੀ ਜਾਰੀ…

Spread the news

ਚੀਨ ਅਤੇ ਅਮਰੀਕਾ ਵਿਚਾਲੇ ਤਲਖ਼ੀ ਵੱਧਦੀ ਜਾ ਰਹੀ ਹੈ। ਇਕ ਪਾਸੇ ਜਿੱਥੇ ਚੀਨ ਦੇ ਵਿਦੇਸ਼ ਮੰਤਰੀ ਛਿਨ ਕਾਂਗ ਨੇ ਅਮਰੀਕਾ ਨੂੰ ‘ਸੰਘਰਸ਼’ ਦੀ ਚਿਤਾਵਨੀ ਦਿੱਤੀ ਤਾਂ ਉੱਧਰ ਆਸਟ੍ਰੇਲੀਆ ਦੀ ਇਕ ਅਖ਼ਬਾਰ ਨੇ ਚਿਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਨੂੰ ਚੀਨ ਨਾਲ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਆਸਟ੍ਰੇਲੀਆ ਯੂ.ਐੱਸ. ਦੀ ਸੁਰੱਖਿਆ ਦਾ ਅਹਿਮ ਸਹਿਯੋਗੀ ਹੈ।
ਬੀਤੇ ਦਿਨੀਂ ਚੀਨ ਦੇ ਵਿਦੇਸ਼ ਮੰਤਰੀ ਛਿਨ ਕਾਂਗ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਬੀਜਿੰਗ ਨਾਲ ਸਬੰਧਾਂ ਨੂੰ ਲੈ ਕੇ ਰਵੱਈਆ ਨਹੀਂ ਬਦਲਦਾ ਤਾਂ ‘ਵਿਵਾਦ ਤੇ ਸੰਘਰਸ਼’ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੀਨ ਦਾ ਇਹ ਬਿਆਨ ਤਾਈਵਾਨ ਵਿਵਾਦ, ਕੋਵਿਡ-19 ਅਤੇ ਯੂਕ੍ਰੇਨ ਤੇ ਰੂਸ ਦੀ ਫੌਜੀ ਕਾਰਵਾਈ ਦੇ ਪਿਛੋਕੜ ਨੂੰ ਲੈ ਕੇ ਆਇਆ ਹੈ। ਕਾਂਗ ਨੇ ਚੀਨ ਦੀ ਵਿਧਾਇਕ ਦੀ ਸਾਲਾਨਾ ਮੀਟਿੰਗ ਦੌਰਾਨ ਮੰਗਲਵਾਰ ਨੂੰ ਕਰਵਾਈ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਵਾਸ਼ਿੰਗਟਨ ਦੀ ਚੀਨ ਨੀਤੀ ਪੂਰੀ ਤਰ੍ਹਾਂ ਦਿਸ਼ਾ ਤੋਂ ਭਟਕ ਚੁੱਕੀ ਹੈ। ਉੱਥੇ ਹੀ ਸੋਮਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਸ਼ ਲਗਾਇਆ ਸੀ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ਦੇ ਵਿਕਾਸ ਵਿਚ ਅੜਿੱਕਾ ਪਾ ਰਿਹਾ ਹੈ। ਉੱਥੇ ਹੀ ਬੀਤੇ ਦਿਨੀਂ ਆਸਟ੍ਰੇਲੀਆ ਦੀ ਇਕ ਮਸ਼ਹੂਰ ਅਖ਼ਬਾਰ ਨੇ ਚੀਨ ਨਾਲ ਜੰਗ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਹੈ। ਦੱਸ ਦੇਈਏ ਕਿ ਆਸਸਟ੍ਰੇਲੀਆ ਅਮਰੀਕਾ ਦੀ ਸੁਰੱਖਿਆ ਦਾ ਅਹਿਮ ਸਹਿਯੋਗੀ ਹੈ।