Home » ਰਾਮ ਰਹੀਮ ਖਿਲਾਫ਼ ਹੁਣ ਜਲੰਧਰ ‘ਚ ਮਾਮਲਾ ਹੋਇਆ ਦਰਜ…
Home Page News India India News

ਰਾਮ ਰਹੀਮ ਖਿਲਾਫ਼ ਹੁਣ ਜਲੰਧਰ ‘ਚ ਮਾਮਲਾ ਹੋਇਆ ਦਰਜ…

Spread the news

ਜਲੰਧਰ ਦਿਹਾਤੀ ਪੁਲਿਸ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਰਾਮ ਰਹੀਮ 40 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਵਾਪਿਸ ਬੀਤੇ ਦਿਨੀਂ ਸੁਨਾਰੀਆ ਜੇਲ੍ਹ ਪਹੁੰਚ ਗਏ ਹਨ। ਇਨ੍ਹਾਂ ਦਿਨਾਂ ‘ਚ ਰਾਮ ਰਹੀਮ ਬਰਨਾਵਾ ਆਸ਼ਰਮ ‘ਚ ਰਿਹਾ ਹੈ।ਇਸ ਸਬੰਧੀ ਜਲੰਧਰ ਦਿਹਾਤੀ ਪੁਲਿਸ ਦੇ ਐਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਰਾਮ ਰਹੀਮ ਨੇ ਆਪਣੇ ਯੂਟਿਊਬ ਚੈਨਲ ‘ਤੇ ਸ਼੍ਰੀ ਰਵਿਦਾਸ ਮਹਾਰਾਜ ਅਤੇ ਕਬੀਰ ਮਹਾਰਾਜ ਖਿਲਾਫ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਇਸ ਸਬੰਧੀ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲਣ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਮੁੱਢਲੀ ਜਾਂਚ ਤੋਂ ਬਾਅਦ 7-3-2023 ਨੂੰ ਰਾਮ ਰਹੀਮ ਵਿਰੁੱਧ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਰਾਮ ਰਹੀਮ ਨੇ ਇਨ੍ਹਾਂ 40 ਦਿਨਾਂ ਦੌਰਾਨ ਜੇਲ੍ਹ ਤੋਂ ਬਾਹਰ ਆਪਣੇ 2 ਗੀਤ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਦਾ ਦੇਸ਼ ਕੀ ਜਵਾਨੀ ਅਤੇ ਹਨ। ਜਿਨ੍ਹਾਂ ਨੂੰ ਕਈ ਲੱਖ ਵਾਰ ਯੂਟਿਊਬ ਉਪਰ ਵੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਰਾਮ ਰਹੀਮ ਨੇ ਹਨਪ੍ਰੀਤ ਨਾਲ ਕੇਕ ਕੱਟ ਕੇ ਉਸਦੇ ਇੰਸਟਾਗ੍ਰਾਮ ਉਪਰ ਇੱਕ ਮਿਲੀਅਨ ਫਾਲੋਅਰ ਹੋਣ ਦੀ ਖੁਸ਼ੀ ਵੀ ਮਨਾਈ ਸੀ।ਦੱਸ ਦੇਈਏ ਕਿ ਇਸ ਤੋਂ ਇਲਾਵਾ ਰਾਮ ਰਹੀਮ ਵੱਲੋਂ ਇਸ ਡੇਰਾ ਸਲਾਬਤਪੁਰਾ ਵਿਖੇ ਆਨਲਾਈਨ ਸਤਿਸੰਗ ਵੀ ਕੀਤਾ ਗਿਆ ਸੀ, ਜਿਸ ਦੌਰਾਨ ਇੱਕ ਵਿਵਾਦ ਵੀ ਖੜਾ ਹੋ ਗਿਆ ਸੀ। ਡੇਰਾ ਮੁਖੀ ਰਾਮ ਰਹੀਮ ਨੂੰ ਇਸ ਵਾਰ ਇਹ 40 ਦਿਨ ਦੀ ਪੈਰੋਲ ਹਰਿਆਣਾ ਸਰਕਾਰ ਦੇ ਜੇਲ੍ਹ ਵਿਭਾਗ ਨੇ 20 ਜਨਵਰੀ ਨੂੰ ਦਿੱਤੀ ਸੀ। ਰਾਮ ਰਹੀਮ ਦੇ ਪੁੱਜਣ ਤੋਂ ਪਹਿਲਾਂ ਜੇਲ੍ਹ ਦੇ ਆਸ ਪਾਸ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਚੌਕਸ ਕੀਤੇ ਹੋਏ ਸਨ। ਇਸਦੇ ਨਾਲ ਹੀ ਰਾਜਸਥਾਨ ਅਤੇ ਹਰਿਆਣਾ ਦੀਆਂ ਵੱਖ ਵੱਖ ਥਾਵਾਂ ਤੋਂ ਸ਼ਰਧਾਲੂ ਵੀ ਵੱਡੀ ਗਿਣਤੀ ਵਿੱਚ ਦਰਸ਼ਨਾਂ ਲਈ ਪੁੱਜੇ ਹੋਏ ਸਨ।