ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਦੱਖਣੀ ਆਕਲੈਂਡ ਦੇ ਸਟੇਟ ਹਾਈਵੇਅ 1 ‘ਤੇ ਬੰਬੇ ਨਜਦੀਕ ਅੱਜ ਸਵੇਰੇ 11.40 ਵਜੇ ਉੱਤਰੀ ਪਾਸੇ ਦੇ ਆਫ-ਰੈਂਪ ਨੇੜੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਇਸ ਮੌਕੇ ਮੋਟਰਵੇਅ ਕੁੱਝ ਲੇਨ ਨੂੰ ਬਲੌਕ ਕੀਤਾ ਗਿਆ ਹੈ ਇਸ ਮੌਕੇ ਰਾਹਗੀਰਾਂ ਨੂੰ ਯਾਤਰਾ ਵਿੱਚ ਦੇਰੀ ਦੀ ਉਮੀਦ ਕਰਨ ਜਾਂ ਵਿਕਲਪਕ ਰਸਤਾ ਲੱਭਣ ਦੀ ਸਲਾਹ ਦਿੱਤੀ ਜਾਂਦੀ ਹੈ।ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਬਾਰੇ ਅਜੇ ਕੋਈ ਖ਼ਬਰ ਨਹੀ ਹੈ।
