Home » ਹਮਿਲਟਨ ‘ਚ ਹੋਏ ਗੰਭੀਰ ਹਮਲੇ ਮਾਮਲੇ ਵਿੱਚ ਇੱਕ ਗ੍ਰਿਫਤਾਰ…
Home Page News New Zealand Local News NewZealand

ਹਮਿਲਟਨ ‘ਚ ਹੋਏ ਗੰਭੀਰ ਹਮਲੇ ਮਾਮਲੇ ਵਿੱਚ ਇੱਕ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਹਮਿਲਟਨ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਹੋਏ ਹਮਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।ਇਹ ਹਮਲਾ ਦੁਪਹਿਰ 12:30 ਵਜੇ ਡਿਨਸਡੇਲ ਦੇ ਹੇਜ਼ਲਵੁੱਡ ਐਵੇਨਿਊ ‘ਤੇ ਹੋਇਆ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਗ੍ਰਿਫ਼ਤਾਰ ਵਿਅਕਤੀ ਜਿਸਦੀ ਉਮਰ 40 ਸਾਲ ਦੱਸੀ ਗਈ ਹੈ ਨੂੰ ਸ਼ਨੀਵਾਰ ਹਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।