ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਏਅਰਪੋਰਟ ‘ਤੇ ਅੱਜ ਦੁਪਹਿਰ 3 ਵਜੇ ਦੇ ਕਰੀਬ ਫਾਇਰ ਅਲਾਰਮ ਵੱਜਣ ਕਾਰਨ ਇੰਟਰਨੈਸ਼ਨਲ ਟਰਮੀਨਲ ਨੂੰ ਖਾਲੀ ਕਰਵਾਇਆ ਗਿਆ ਹੈ।ਫਾਇਰ ਅਲਾਰਮ ਵੱਜਣ ਕਾਰਨ ਇੱਕ ਫਾਇਰ ਬ੍ਰਿਗੇਡ ਮੌਕੇ ‘ਤੇ ਮੌਜੂਦ ਦੱਸਿਆ ਗਿਆ ਹੈ।ਯਾਤਰੀਆਂ ਨੂੰ ਅੰਤਰਰਾਸ਼ਟਰੀ ਆਮਦ ਵਾਲੇ ਖੇਤਰ ਵੱਲ ਜਾਣ ਵਾਲੇ ਦਰਵਾਜ਼ੇ ਦੇ ਬਾਹਰ ਖੜ੍ਹੇ ਦੇਖਿਆ ਜਾ ਸਕਦਾ ਹੈ।
