ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਦੇ ਲੀਗਲ ਵਿੰਗ ਨੇ ਝੂਠੇ ਕੇਸਾਂ ’ਚ ਫਸਾਏ ਗਏ 40 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਉਨ੍ਹਾਂ ਨੇ ਪਾਰਟੀ ਦੇ ਸਮੁੱਚੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਿੱਖ ਨੌਜਵਾਨਾਂ ਖ਼ਿਲਾਫ਼ ਝੂਠੇ ਦੋਸ਼ਾਂ ਤਹਿਤ ਮੁਕੱਦਮੇ ਨਾ ਚੱਲਣ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜਿਸਦੀ ਬਦੌਲਤ ਉਹ ਮਲੌਟ, ਬਰਨਾਲਾ, ਅਜਨਾਲਾ ਤੇ ਬਾਬਾ ਬਕਾਲਾ ਤੋਂ ਕੇਸਾਂ ਵਿਚ ਜ਼ਮਾਨਤ ਹਾਸਲ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਇਹ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਭਾਵੁਕ ਸੋਸ਼ਲ ਮੀਡੀਆ ਪੋਸਟਾਂ ਸਾਂਝੀਆਂ ਕਰਨ ਵਾਸਤੇ ਹੀ ਜੇਲ੍ਹਾਂ ਨਾ ਕੱਟਣੀਆਂ ਪੈਣ।ਉਨ੍ਹਾਂ ਆਪ ਸਰਕਾਰ ਨੂੰ ਆਖਿਆ ਕਿ ਉਹ ਸਿੱਖ ਨੌਜਵਾਨਾਂ ਖ਼ਿਲਾਫ਼ ਕਾਲੇ ਸਖ਼ਤ ਕਾਨੂੰਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਬਿਨਾਂ ਢੁਕਵੇਂ ਕਾਰਨਾਂ ਦੇ ਗ੍ਰਿਫਤਾਰੀਆਂ ਕਰਨ ਨਾਲ ਸਮਾਜ ਵਿਚ ਕੁੜਤਣ ਪੈਦਾ ਹੁੰਦੀ ਹੈ ਤੇ ਇਸ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੁੰਦੀ ਹੈ। ਬਾਦਲ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੇ ਕੁਪ੍ਰਬੰਧਨ ਦਾ ਪੰਜਾਬ ’ਤੇ ਮਾਰੂ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਅਸੀਂ ਸੂਬੇ ਵਿਚ ਉਦਯੋਗਿਕ ਨਿਵੇਸ਼ ਗੁਆਇਆ ਹੈ, ਬਲਕਿ ਘਰੇਲੂ ਉਦਯੋਗ ਵੀ ਹੋਰ ਰਾਜਾਂ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਉਲਟ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸ਼ਾਂਤੀ ਤੇ ਫਿਰਕੂ ਭਾਵਨਾ ਦੇ ਮਾਹੌਲ ਦੀ ਬਦੌਲਤ ਵੱਡੀ ਪੱਧਰ ’ਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਕੀਤੀ ਗਈ ਭਾਵੇਂ ਉਹ ਸੜਕੀ ਨੈੱਟਵਰਕ ਹੋਵੇ ਜਾਂ ਫਿਰ ਹਵਾਈ ਨੈੱਟਵਰਕ ਤੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਗਿਆ।ਉਨ੍ਹਾਂ ਆਪ ਸਰਕਾਰ ਨੂੰ ਆਖਿਆ ਕਿ ਉਹ ਸਿੱਖ ਨੌਜਵਾਨਾਂ ਖ਼ਿਲਾਫ਼ ਕਾਲੇ ਸਖ਼ਤ ਕਾਨੂੰਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਬਿਨਾਂ ਢੁਕਵੇਂ ਕਾਰਨਾਂ ਦੇ ਗ੍ਰਿਫਤਾਰੀਆਂ ਕਰਨ ਨਾਲ ਸਮਾਜ ਵਿਚ ਕੁੜਤਣ ਪੈਦਾ ਹੁੰਦੀ ਹੈ ਤੇ ਇਸ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੁੰਦੀ ਹੈ। ਬਾਦਲ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੇ ਕੁਪ੍ਰਬੰਧਨ ਦਾ ਪੰਜਾਬ ’ਤੇ ਮਾਰੂ ਅਸਰ ਪਿਆ ਹੈ।