ਆਕਲੈਂਡ(ਬਲਜਿੰਦਰ ਸਿੰਘ) ਬੀਤੀ ਰਾਤ ਆਕਲੈਂਡ ‘ਚ ਚੋਰਾਂ ਦੇ ਨਾਮ ਰਹੀ ਜਿਸ ਵਿੱਚ ਚੋਰਾਂ ਵੱਲੋਂ ਇੱਕ ਪੈਟਰੋਲ ਸਟੇਸ਼ਨ, ਇੱਕ ਕੰਪਿਊਟਰ ਰਿਪੇਅਰ ਦੀ ਦੁਕਾਨ ਅਤੇ ਇੱਕ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆਂ ਗਿਆ।ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਵਿੱਚ ਸਵੇਰੇ 3 ਵਜੇ ਦੇ ਕਰੀਬ ਵੈਸਟ ਆਕਲੈਂਡ ਦੇ ਗਲੇਨਡੇਨ ਵਿੱਚ ਵੈਸਟ ਲਿਕਰ ਸਟੋਰ ਵਿੱਚ ਚੋਰੀ ਕੀਤੀ ਗਈ ਹੈ।ਇਸ ਤਰਾਂ ਹੀ ਮਾਊਂਟ ਰੋਸਕਿਲ ਦੇ ਹਿਲਸਬਰੋ ਰੋਡ ‘ਤੇ ਜ਼ੈੱਡ ਐਨਰਜੀ ਪੈਟਰੋਲ ਸਟੇਸ਼ਨ ਤੇ ਰਾਤ 10.30 ਵਜੇ ਘਟਨਾ ਸਬੰਧੀ ਪੁਲਿਸ ਨੂੰ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਸੇਂਟ ਹੈਲੀਅਰਜ਼ ਵਿੱਚ ਵੈਸਟ ਤਾਮਾਕੀ ਰੋਡ ‘ਤੇ ਇੱਕ ਕੰਪਿਊਟਰ ਮੁਰੰਮਤ ਦੀ ਦੁਕਾਨ ‘ਤੇ ਵੀ ਇੱਕ ਘਟਨਾ ਦੀ ਰਿਪੋਰਟ ਕੀਤੀ ਗਈ ਹੈ।
