Home » ਦੋ ਦਿਨਾਂ ਪੰਜਾਬ ਦੌਰੇ ‘ਤੇ ਆਉਣਗੇ ਵਿਜੇ ਰੁਪਾਣੀ…
Home Page News • India • India News

ਦੋ ਦਿਨਾਂ ਪੰਜਾਬ ਦੌਰੇ ‘ਤੇ ਆਉਣਗੇ ਵਿਜੇ ਰੁਪਾਣੀ…

Spread the news

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਵਿਜੇ ਰੁਪਾਣੀ ਪੰਜਾਬ ਵਿੱਚ ਆਪਣੇ ਦੋ ਦਿਨਾ ਦੌਰੇ ਤਹਿਤ 28 ਮਾਰਚ, 2023 ਨੂੰ ਪੰਜਾਬ ਪਹੁੰਚਣਗੇ। ਇਸ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸ੍ਰੀ ਵਿਜੇ ਰੂਪਾਨੀ ਆਪਣੇ ਦੋ ਦਿਨਾ ਪੰਜਾਬ ਦੌਰੇ ਦੇ ਪਹਿਲੇ ਦਿਨ ਜਲੰਧਰ ਆਉਣਗੇ, ਜਿੱਥੇ ਉਹ ਜਲੰਧਰ ਵਿਖੇ ਹੋਣ ਵਾਲੀ ਲੋਕ ਸਭਾ ਉਪ ਚੋਣਾਂ ਦੀਆਂ ਤਿਆਰੀਆਂ ਬਾਰੇ ਅਤੇ ਹੋਰਨਾਂ ਪ੍ਰਬੰਧਾਂ ਸਬੰਧੀ ਭਾਜਪਾ ਆਗੂਆਂ ਨਾਲ ਵੱਖ-ਵੱਖ ਜਥੇਬੰਦਕ ਮੀਟਿੰਗਾਂ ਕਰ ਵਿਚਾਰ ਵਟਾਂਦਰਾ ਕਰਨਗੇ।
ਜੀਵਨ ਗੁਪਤਾ ਨੇ ਦੱਸਿਆ ਕਿ ਸ੍ਰੀ ਵਿਜੇ ਰੂਪਾਨੀ 29 ਮਾਰਚ, 2023 ਨੂੰ ਭਾਜਪਾ ਦੇ ਮੁੱਖ ਦਫ਼ਤਰ ਸੈਕਟਰ 37-ਏ ਚੰਡੀਗੜ੍ਹ ਵਿਖੇ ਪਹੁੰਚਣਗੇ, ਜਿੱਥੇ ਉਹ ਸੂਬਾ ਕੋਰ ਗਰੁੱਪ ਅਤੇ ਸੂਬਾ ਅਹੁਦੇਦਾਰਾਂ ਨਾਲ ਵੱਖ-ਵੱਖ ਜਥੇਬੰਦਕ ਮੀਟਿੰਗਾਂ ਕਰਨਗੇ।