ਬਰਤਾਨੀਆ ਦੇ ਰਾਜਾ ਚਾਰਲਸ-3 ਦੀ ਪਤਨੀ ਕੈਮਿਲਾ ਨੂੰ ਅਧਿਕਾਰਤ ਤੌਰ ‘ਤੇ ‘ਮਹਾਰਾਣੀ ਕੈਮਿਲਾ’ (Queen Camilla) ਵਜੋਂ ਮਾਨਤਾ ਦਿੱਤੀ ਗਈ ਹੈ। ਦਰਅਸਲ, ਬਕਿੰਘਮ ਪੈਲੇਸ ਨੇ ਕੈਮਿਲਾ ਦੇ ਨਾਮ ਦੇ ਅੱਗੇ ‘ਕੁਈਨ’ ਸ਼ਬਦ ਦੀ ਵਰਤੋਂ ਕੀਤੀ ਹੈ ਅਤੇ ਇਸ ਨਾਲ ਉਹ ‘ਕੁਈਨ ਕੈਮਿਲਾ’ ਵਜੋਂ ਜਾਣੀ ਜਾਵੇਗੀ।
ਕਦੋਂ ਹੋਵੇਗੀ ਤਾਜਪੋਸ਼ੀ ਦੀ ਰਸਮ ?
ਕਿੰਗ ਚਾਰਲਸ-3 ਦਾ ਤਾਜਪੋਸ਼ੀ ਸਮਾਰੋਹ 6 ਮਈ ਨੂੰ ਵੈਸਟਮਿੰਸਟਰ ਐਬੇ ਵਿਖੇ ਹੋਵੇਗਾ। ਇਸ ਦੌਰਾਨ ਕੈਮਿਲਾ ਦੀ ਤਾਜਪੋਸ਼ੀ ਵੀ ਕੀਤੀ ਜਾਵੇਗੀ ਅਤੇ ਦੋਵਾਂ ਨੂੰ ਤਾਜ ਪਹਿਨਾਇਆ ਜਾਵੇਗਾ। ਸਮਾਗਮ ਲਈ ਸੱਦਾ ਪੱਤਰ ‘ਚ ਕੈਮਿਲਾ ਦੇ ਨਾਮ ਦੇ ਨਾਲ ‘ਕੁਈਨ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਦੱਸ ਦੇਈਏ ਕਿ ਸੱਦਾ ਪੱਤਰ ਰੀ-ਸਾਈਕਲ ਪੇਪਰ ‘ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਸੱਦਾ ਪੱਤਰ ਦੇ ਬਾਰਡਰ ‘ਤੇ ਫੁੱਲਦਾਰ ਕਲਾਕਾਰੀ ਹੈ। ਇਸ ਪੱਤਰ ਦੇ ਕੇਂਦਰ ਵਿੱਚ ਲੋਕਧਾਰਾ ਵਿੱਚ ਮਹਾਨ ਗ੍ਰੀਨ ਮੈਨ ਨੂੰ ਦਰਸਾਇਆ ਗਿਆ ਸੀ।
ਕੈਮਿਲਾ ਨੂੰ ਪਹਿਲਾਂ ਰਾਣੀ ਕੰਸੋਰਟ ਵਜੋਂ ਸੰਬੋਧਿਤ ਕੀਤਾ ਗਿਆ ਸੀ, ਪਰ ਮੱਧਕਾਲੀ ਸ਼ੈਲੀ ਦੇ ਸੱਦਿਆਂ ਵਿੱਚ ਉਸਨੂੰ ਰਾਣੀ ਦਾ ਦਰਜਾ ਦਿੱਤਾ ਗਿਆ ਹੈ।