Home » ਨਿਊਜ਼ੀਲੈਂਡ ‘ਚ ਦੋ ਦਿਨਾਂ ਵਿੱਚ ਤੀਜੀ ਵਾਰ ਆਇਆ ਟਰਨਾਡੋ…
Home Page News New Zealand Local News NewZealand

ਨਿਊਜ਼ੀਲੈਂਡ ‘ਚ ਦੋ ਦਿਨਾਂ ਵਿੱਚ ਤੀਜੀ ਵਾਰ ਆਇਆ ਟਰਨਾਡੋ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਬੀਤੀ ਦੋ ਦਿਨਾਂ ਵਿੱਚ ਅੱਜ ਤੀਜੀ ਵਾਰ ਟਰਨਾਡੋ ਵੱਲੋਂ ਭਾਰੀ ਨੁਕਸਾਨ ਕੀਤੀ ਜਾਣ ਦੀ ਖਬਰ ਹੈ।ਈਸਟ ਆਕਲੈਂਡ ਅਤੇ ਨੈਲਸਨ ਵਿੱਚ ਆਏ ਟਰਨਾਡੋ ਤੋ ਬਾਅਦ ਹੁਣ ਤਾਜਾ ਮਾਮਲਾ Kāpiti ਤੋ ਹੈ ਜਿੱਥੇ ਅੱਜ ਸਵੇਰੇ ਤੜਕੇ ਕਰੀਬ 5:30 ਵਜੇ ਆਏ ਤੂਫਾਨ ਨੇ ਕਈ ਘਰਾਂ ਦਾ ਨੁਕਸਾਨ ਕੀਤਾ ਹੈ।ਐਮਰਜੈਂਸੀ ਨੇ ਸਵੇਰੇ 5.26 ਵਜੇ ਤੂਫਾਨ ਦੇ ਨੁਕਸਾਨ ਨਾਲ ਸਬੰਧਤ ਕਈ ਫੋਨ ਕਾਲਾਂ ਆਈਆ ਸਨ।ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਟਰਨਾਡੋ ਕਾਰਨ ਇੱਕ ਬੱਚਾਂ ਵੀ ਜ਼ਖਮੀ ਹੋਇਆ ਹੈ।ਦੱਸ ਦਈਏ ਕਿ ਇਸ ਤੋ ਪਹਿਲਾ ਈਸਟ ਆਕਲੈਂਡ ਅਤੇ ਨੈਲਸਨ ਵਿੱਚ ਵੀ ਟਰਨਾਡੋ ਕਾਰਨ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ।