Home » ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਵੱਲੋਂ ਹੰਗਾਮਾ, ਵਾਪਸ ਦਿੱਲੀ ਹਵਾਈ ਅੱਡੇ ‘ਤੇ ਕਰਵਾਉਣੀ ਪਈ ਲੈਂਡਿੰਗ
Home Page News India India News World

ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਵੱਲੋਂ ਹੰਗਾਮਾ, ਵਾਪਸ ਦਿੱਲੀ ਹਵਾਈ ਅੱਡੇ ‘ਤੇ ਕਰਵਾਉਣੀ ਪਈ ਲੈਂਡਿੰਗ

Spread the news

ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਯਾਤਰੀ ਵੱਲੋਂ ਹੰਗਾਮਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੰਗਾਮਾ ਇੰਨਾ ਵਧ ਗਿਆ ਕਿ ਫਲਾਈਟ ਨੂੰ ਵਾਪਸ ਦਿੱਲੀ ਜਾਣਾ ਪਿਆ। ਏਅਰਲਾਈਨ ਨੇ ਦਿੱਲੀ ਹਵਾਈ ਅੱਡੇ ‘ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਸ ਨੇ ਹੰਗਾਮਾ ਕਰਨ ਵਾਲੇ ਯਾਤਰੀ ਨੂੰ ਹਿਰਾਸਤ ‘ਚ ਲੈ ਲਿਆ ਹੈ।
ਜਾਣਕਾਰੀ ਮੁਤਾਬਿਕ ਏਅਰ ਇੰਡੀਆ ਦੀ ਫਲਾਈਟ ਨੇ ਸੋਮਵਾਰ (10 ਅਪ੍ਰੈਲ) ਨੂੰ ਸਵੇਰੇ 6.35 ਵਜੇ ਦਿੱਲੀ ਤੋਂ ਲੰਡਨ ਲਈ ਉਡਾਣ ਭਰੀ। ਥੋੜ੍ਹੀ ਦੇਰ ਬਾਅਦ, ਇੱਕ ਯਾਤਰੀ ਫਲਾਈਟ ਵਿੱਚ ਲੜਨ ਲੱਗ ਪਿਆ। ਚਾਲਕ ਦਲ ਦੇ ਮੈਂਬਰ ‘ਤੇ ਵੀ ਹਮਲਾ ਕੀਤਾ ਗਿਆ, ਜਿਸ ‘ਚ ਦੋ ਲੋਕ ਜ਼ਖਮੀ ਹੋ ਗਏ। ਯਾਤਰੀ ਨੂੰ ਕਾਬੂ ਤੋਂ ਬਾਹਰ ਹੁੰਦਿਆਂ ਦੇਖ ਕੇ ਪਾਇਲਟ ਨੇ ਫਲਾਈਟ ਨੂੰ ਦਿੱਲੀ ਵਾਪਸ ਲੈਂਡ ਕਰਾਉਣ ਦਾ ਫੈਸਲਾ ਕੀਤਾ। ਦਿੱਲੀ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਹੰਗਾਮਾ ਕਰਨ ਕਰਨ ਵਾਲੇ ਯਾਤਰੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਡਾਣ ਦਾ ਸਮਾਂ ਬਦਲ ਕੇ ਸੋਮਵਾਰ ਦੁਪਹਿਰ ਦਾ ਕਰ ਦਿੱਤਾ ਗਿਆ ਹੈ।