ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਲੱਖ ਕਰਮੀਆਂ ਲਈ ਭਰਤੀ ਮੁਹਿੰਮ ‘ਰੁਜ਼ਗਾਰ ਮੇਲਾ’ ਦੇ ਅਧੀਨ ਵੀਰਵਾਰ ਨੂੰ ਕਰੀਬ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਵੀਡੀਓ ਕਾਨਫਰੈਂਸ ਦੇ ਮਾਧਿਅਮ ਨਾਲ ਸੰਬੋਧਨ ਵੀ ਕਰਨਗੇ। ਪੀ.ਐੱਮ.ਓ. ਨੇ ਕਿਹਾ ਕਿ ਰੁਜ਼ਗਾਰ ਸਿਰਜਨ ਨੂੰ ਮੁੱਖ ਪਹਿਲ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਪੂਰੀ ਕਰਨ ਦੀ ਦਿਸ਼ਾ ‘ਚ ਇਹ ਰੁਜ਼ਗਾਰ ਮੇਲਾ ਮਹੱਤਵਪੂਰਨ ਕਦਮ ਹੈ।
ਪੀ.ਐੱਮ.ਓ. ਨੇ ਕਿਹਾ ਕਿ ਦੇਸ਼ ਭਰ ਤੋਂ ਚੁਣੇ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਅਧੀਨ ਟਰੇਨ ਮੈਨੇਜਰ, ਸਟੇਸ਼ਨ ਮਾਸਟਰ, ਸੀਨੀਅਰ ਕਮਰਸ਼ੀਅਲ ਸਹਿ ਟਿਕਟ ਕਲਰਕ, ਇੰਸਪੈਕਟਰ, ਸਬ ਇੰਸਪੈਕਟਰ, ਕਾਂਸਟੇਬਲ, ਸਟੇਨੋਗ੍ਰਾਫ਼ਰ, ਜੂਨੀਅਰ ਅਕਾਊਂਟੈਂਟ, ਪੋਸਟਲ ਅਸਿਸਟੈਂਟ, ਇਨਕਮ ਟੈਕਸ ਇੰਸਪੈਕਟਰ, ਟੈਕਸ ਅਸਿਸਟੈਂਟ, ਸੀਨੀਅਰ ਡ੍ਰਾਫਟਸਮੈਨ, ਜੇਈ/ਸੁਪਰਵਾਈਜ਼ਰ, ਅਸਿਸਟੈਂਟ ਪ੍ਰੋਫੈਸਰ, ਟੀਚਰ, ਲਾਇਬ੍ਰੇਰੀਅਨ, ਨਰਸ, ਪ੍ਰੋਬੇਸ਼ਨਰੀ ਅਫ਼ਸਰ, ਪੀ.ਏ., ਐੱਮ.ਟੀ.ਐੱਸ. ਵਰਗੇ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਕੀਤਾ ਜਾਵੇਗਾ।