Home » ਆਕਲੈਂਡ ‘ਚ ਹਥਿਆਰਬੰਦ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ…
Home Page News New Zealand Local News NewZealand

ਆਕਲੈਂਡ ‘ਚ ਹਥਿਆਰਬੰਦ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਆਕਲੈਂਡ ‘ਚ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਕਾਰੋਬਾਰ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤ ਗਿਆਂ ਇਸ ਲੁੱਟ ਦੀ ਵਾਰਦਾਤ ਦੌਰਾਨ ਕਾਰੋਬਾਰ ‘ਤੇ ਮੌਜੂਦ ਕਰਮਚਾਰੀ ਦੇ ਜਖਮੀ ਹੋਣ ਦੀ ਵੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਮਾਉਂਟ ਰੋਸਕਿਲ ਦੇ ਡੋਮੀਨੀਅਨ ਰੋਡ ਐਕਸਟੈਂਸ਼ਨ ਦੇ ਸਟੋਰ ‘ਤੇ ਵਾਪਰੀ ਹੈ। ਜਿੱਥੇ 3 ਹਥਿਆਰਬੰਦ ਲੁਟੇਰੇ ਅਚਾਨਕ ਸਟੋਰ ਵਿੱਚ ਦਾਖਲ ਹੋਏ ਅਤੇ ਕਰਮਚਾਰੀ ਨੂੰ ਜਖਮੀ ਕਰ ਗਏ। ਇਹ ਲੁਟੇਰੇ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।