ਆਕਲੈਂਡ(ਬਲਜਿੰਦਰ ਰੰਧਾਵਾ)ਪ੍ਰਸਿੱਧ ਪੰਜਾਬੀ ਗਾਇਕ ਰੰਗਲੇ ਸਰਦਾਰ ਜੋ ਕਿ ਅੱਜ ਕੱਲ੍ਹ ਆਪਣੇ ਨਿਊਜ਼ੀਲੈਂਡ ਟੂਰ ਤੇ ਹਨ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਸ਼ੋਅ ਕਰ ਰਹੇ ਹਨ।ਰੰਗਲੇ ਸਰਦਾਰਾ ਵੱਲੋਂ ਆਪਣਾ ਅਗਲਾ ਸ਼ੋਅ 22 ਅਪ੍ਰੈਲ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਟੌਰੰਗਾ ਸ਼ਹਿਰ ਵਿੱਚ ਵਿਸਾਖੀ ਮੇਲਾ 2023 ਦੇ ਨਾਮ ਹੇਠ ਕੀਤਾ ਜਾ ਰਿਹਾ ਹੈ।ਐਨ,ਜੈਂਡ ਯੂਥ ਕਲੱਬ ਦੀ ਟੀਮ ਅਤੇ ਸੰਨੀ ਸਰਪੰਚ ਹੁਣਾ ਦੀ ਟੀਮ ਵੱਲੋਂ ਕਰਵਾਈ ਜਾ ਰਹੀ ਇਸ ਸੱਭਿਆਚਾਰਕ ਸ਼ਾਮ ਦੀਆਂ ਤਿਆਰੀਆਂ ਮੁਕੰਮਲ ਹਨ।ਸੰਨੀ ਸਰਪੰਚ ਹੁਣਾ ਨੇ ਡੇਲੀ ਖਬਰ ਦੀ ਟੀਮ ਨਾਲ ਗੱਲ ਕਰਦੇ ਦੱਸਿਆ ਕਿ ਦਰਸ਼ਕਾਂ ਦੇ ਬੈਠਣ ਅਤੇ ਸਕਿਉਰਟੀ ਦੇ ਖਾਸ ਪ੍ਰਬੰਧ ਕੀਤੀ ਗਏ ਉਹਨਾ ਦੱਸਿਆ ਕਿ ਸੋਅ ਦੀਆ ਟਿਕਟਾਂ ਬਹੁਤ ਤੇਜੀ ਨਾਲ ਵਿੱਕ ਰਹੀਆਂ ਹਨ ਉਹਨਾਂ ਕੋਲ ਬੱਸ ਕੁੱਝ ਟਿਕਟਾਂ ਹੀ ਬਾਕੀ ਰਹਿ ਗਈਆਂ ਹਨ।ਦੱਸ ਦਈਏ ਕਿ ਰੰਗਲੇ ਸਰਦਾਰਾ ਵੱਲੋਂ ਪਿਛਲੇ ਦਿਨੀਂ ਆਕਲੈਂਡ ਵਿੱਚ ਕੀਤੇ ਗਏ ਸ਼ੋਅ ਵਿੱਚ ਰਿਕਾਰਡ ਤੌੜ ਇਕੱਠ ਹੋਇਆ ਸੀ।
