Home » ਸਿਡਨੀ ਸੜਕ ਹਾਦਸੇ ਵਿੱਚ 20 ਸਾਲਾ ਭਾਰਤੀ ਲੜਕੀ ਦੀ ਮੌਤ
Home Page News • India • India News • World

ਸਿਡਨੀ ਸੜਕ ਹਾਦਸੇ ਵਿੱਚ 20 ਸਾਲਾ ਭਾਰਤੀ ਲੜਕੀ ਦੀ ਮੌਤ

Spread the news

ਭਾਰਤ ਦੇ ਸੂਬੇ ਗੁਜਰਾਤ ‘ਚੋਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਵਿਦਿਆਰਥੀ ਵੀਜ਼ਾ ‘ਤੇ ਆਈ ਇੱਕ ਲੜਕੀ ਦੀ ਮੌਤ ਹੋ ਗਈ। 20 ਸਾਲਾ ਰਿਆ ਰਾਮਜੀਭਾਈ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਹੋਈ।

ਰਿਆ ਆਪਣੇ ਦੋਸਤਾਂ ਨਾਲ 16 ਅਪ੍ਰੈਲ ਨੂੰ ਸਿਡਨੀ ਤੋਂ Wollongong ਵੱਲ ਜਾ ਰਹੀ ਸੀ ਜਦੋਂ ਇਹ ਸੜਕ ਹਾਦਸਾ ਵਾਪਰਿਆ।

ਹਾਦਸੇ ਦਾ ਕਾਰਨ ਡਰਾਈਵਰ ਵੱਲੋਂ ਕਾਰ ਦਾ ਕੰਟਰੋਲ ਗੁਆਉਣਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਕਾਰ ਪਲਟ ਗਈ।

Paramedic ਦੀ ਟੀਮ ਨੇ ਦੱਸਿਆ ਕਿ ਯਤਨਾਂ ਦੇ ਬਾਵਜੂਦ ਵੀ ਰਿਆ ਨੂੰ ਬਚਾਇਆ ਨਾ ਜਾ ਸਕਿਆ।