Home » ਜੰਮੂ-ਕਸ਼ਮੀਰ ਦੇ ਪੁਣਛ ’ਚ ਫ਼ੌਜੀ ਵਾਹਨ ’ਤੇ ਅੱਤਵਾਦੀ ਹਮਲਾ, ਪੰਜ ਜਵਾਨ ਸ਼ਹੀਦ…
Home Page News India India News

ਜੰਮੂ-ਕਸ਼ਮੀਰ ਦੇ ਪੁਣਛ ’ਚ ਫ਼ੌਜੀ ਵਾਹਨ ’ਤੇ ਅੱਤਵਾਦੀ ਹਮਲਾ, ਪੰਜ ਜਵਾਨ ਸ਼ਹੀਦ…

Spread the news

ਜੰਮੂ-ਪੁਣਛ ਹਾਈਵੇ ’ਤੇ ਸੰਗਯੋਟ ਇਲਾਕੇ ’ਚ ਵੀਰਵਾਰ ਦੁਪਹਿਰ ਬਾਅਦ ਤੇਜ਼ ਬਾਰਿਸ਼ ਕਾਰਨ ਘੱਟ ਦ੍ਰਿਸ਼ਤਾ ਦਾ ਲਾਭ ਉਠਾਉਂਦੇ ਹੋਏ ਅੱਤਵਾਦੀਆਂ ਨੇ ਇਕ ਫ਼ੌਜੀ ਵਾਹਨ ’ਤੇ ਘਾਤ ਲਗਾ ਕੇ ਹਮਲਾ ਕੀਤਾ। ਇਸ ਹਮਲੇ ’ਚ ਪੰਜ ਜਵਾਨ ਸ਼ਹੀਦ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਫ਼ੌਜੀ ਵਾਹਨਾਂ ’ਚ ਅੱਗ ਲੱਗ ਗਈ ਤੇ ਅੱਤਵਾਦੀ ਭੱਜ ਨਿਕਲੇ। ਜ਼ਖ਼ਮੀ ਜਵਾਨ ਨੂੰ ਰਾਜੌਰੀ ਦੇ ਫ਼ੌਜੀ ਹਸਪਤਾਲ ਪਹੁੰਚਾਉਣ ਦੇ ਨਾਲ ਹੀ ਪੁਣਛ ਦੇ ਭਿੰਬਰ ਗਲੀ (ਬੀਜੀ) ਹਾਈਵੇ ਤੋਂ ਅੱਗੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸ ਦੇ ਨਾਲ ਹੀ ਫ਼ੌਜ ਨੇ ਪੂਰੇ ਇਲਾਕੇ ਨੂੰ ਘੇਰ ਕੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫ਼ੌਜ ਨੇ ਅੱਤਵਾਦੀ ਹਮਲੇ ਦੀ ਪੁਸ਼ਟੀ ਕਰ ਦਿੱਤੀ ਹੈ।

ਪੁਣਛ ਦੇ ਸੰਗਯੋਟ ’ਚ ਜਿਸ ਥਾਂ ’ਤੇ ਇਹ ਧਮਾਕਾ ਹੋਇਆ, ਇਸ ਤੋਂ ਸਿਰਫ਼ ਦੋ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਭਾਟਾਧੁਲੀਆਂ ਜੰਗਲ ਹੈ। ਇਹ ਉਹੀ ਜੰਗਲ ਹੈ, ਜਿੱਥੇ ਕਈ ਵਾਰ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਹੋ ਚੁੱਕਾ ਹੈ। ਇਸ ਜੰਗਲ ’ਚ ਕਈ ਵਾਰ ਅੱਤਵਾਦੀਆਂ ਦੇ ਲੁਕੇ ਹੋਣ ਦੀਆਂ ਸੂਚਨਾਵਾਂ ਮਿਲਦੀਆਂ ਰਹੀਆਂ ਹਨ। ਫ਼ੌਜ ਨੇ ਇਸ ਜੰਗਲ ਨੂੰ ਕਈ ਵਾਰ ਖੰਘਾਲਿਆ ਵੀ, ਪਰ ਅਜੇ ਤੱਕ ਅੱਤਵਾਦੀਆਂ ਦਾ ਸੁਰਾਗ ਨਹੀਂ ਮਿਲਿਆ।