Home » ਸਰਵਿਸ ਸਟੇਸ਼ਨ ‘ਤੇ ਹੋਏ ਕਤਲ ਮਾਮਲੇ ‘ਚ ਚਾਰ ਵਿਅਕਤੀ ਗ੍ਰਿਫਤਾਰ…
Home Page News New Zealand Local News NewZealand

ਸਰਵਿਸ ਸਟੇਸ਼ਨ ‘ਤੇ ਹੋਏ ਕਤਲ ਮਾਮਲੇ ‘ਚ ਚਾਰ ਵਿਅਕਤੀ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਦਿਨੀਂ ਫਾਂਗਾਰਾਈ ਗੁਲ ਸਟੇਸ਼ਨ ‘ਤੇ 25 ਵਿਅਕਤੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਘਾਤਕ ਚਾਕੂ ਮਾਰਨ ਦੀ ਘਟਨਾ ਸ਼ਨੀਵਾਰ ਰਾਤ 9.40 ਵਜੇ ਦੇ ਕਰੀਬ ਟੌਰੋਆ ਸਟ੍ਰੀਟ , ਰਾਊਮਾਂਗਾ ‘ਚ ਇੱਕ ਗੁਲ ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਸੀ। ਡਿਟੈਕਟਿਵ ਇੰਸਪੈਕਟਰ ਡੇਨੇ ਬੇਗਬੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਹਨਾਂ ਦੋਸ਼ੀ ਵਿਅਕਤੀਆਂ ਨੂੰ ਵੀਰਵਾਰ ਦੁਪਹਿਰ ਦੱਖਣੀ ਆਕਲੈਂਡ ਤੋ ਗ੍ਰਿਫਤਾਰ ਕੀਤਾ ਹੈ।ਉਹਨਾਂ ਅੱਗੇ ਦੱਸਿਆ ਕਿ ਜਾਂਚ ਅਜੇ ਜਾਰੀ ਹੈ ਹੋਰ ਗ੍ਰਿਫਤਾਰੀਆਂ ਅਤੇ ਦੋਸ਼ਾ ‘ਚ ਵਾਧਾ ਹੋ ਸਕਦਾ ਹੈ।