Home » ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਦਰਸ਼ਨ ਯਾਤਰਾ ਵਿੱਚ ਜੇਬ ਕਤਰੇ ਹੋਏ ਸਰਗਰਮ, ਐੱਸਜੀਪੀਸੀ ਪ੍ਰਧਾਨ ਦੀ ਕੱਟੀ ਜੇਬ…
Home Page News • India • India News

ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਦਰਸ਼ਨ ਯਾਤਰਾ ਵਿੱਚ ਜੇਬ ਕਤਰੇ ਹੋਏ ਸਰਗਰਮ, ਐੱਸਜੀਪੀਸੀ ਪ੍ਰਧਾਨ ਦੀ ਕੱਟੀ ਜੇਬ…

Spread the news

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹ ਦੇ ਦਰਸ਼ਨਾਂ ਲਈ ਕਸਬਾ ਬਹਾਦਰਗੜ੍ਹ ਵਿਖੇ ਭਾਰੀ ਇਕੱਠ ਹੋਇਆ। ਇਸ ਇਕੱਠ ਦਾ ਫਾਇਦਾ ਚੁੱਕਦਿਆਂ ਜੇਬ ਕਤਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜੇਬ ਨੂੰ ਵੀ ਹੱਥ ਪਾ ਲਿਆ। ਲੋਕਾਂ ਨੇ ਜੇਬ ਕਤਰਾ ਮੌਕੇ ’ਤੇ ਹੀ ਕਾਬੂ ਕਰ ਲਿਆ ਜਿਸ ਪਾਸੋਂ ਹੋਰ ਵੀ ਪਰਸ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਥਾਣਾ ਸਦਰ ਦੇ ਐੱਸਐੱਚਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਤਫਤੀਸ਼ ਕਰ ਰਹੇ ਹਨ।