Home » ਕੈਂਟਰਬਰੀ ‘ਚ ਹੋਏ ਇੱਕ ਭਿਆਨਕ ਹਾਦਸੇ ਵਿੱਚ ਦੋ ਦੀ ਮੌਤ,ਇੱਕ ਗੰਭੀਰ ਜ਼ਖ਼ਮੀ…
Home Page News • New Zealand Local News • NewZealand

ਕੈਂਟਰਬਰੀ ‘ਚ ਹੋਏ ਇੱਕ ਭਿਆਨਕ ਹਾਦਸੇ ਵਿੱਚ ਦੋ ਦੀ ਮੌਤ,ਇੱਕ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਬੀਤੀ ਰਾਤ ਕੈਂਟਰਬਰੀ ਰੋਡ ’ਤੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।ਇਹ ਹਾਦਸਾ ਹੁਰੁਨੁਈ ਜ਼ਿਲ੍ਹੇ ਦੇ ਡੋਮੇਟ ਰੋਡ (ਸਟੇਟ ਹਾਈਵੇਅ 1) ‘ਤੇ ਵਾਪਰਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੂੰ ਰਾਤ 9.15 ਵਜੇ ਇਸਦੀ ਸੂਚਨਾ ਦਿੱਤੀ ਗਈ ਸੀ ।ਇਸ ਹਾਦਸੇ ਵਿੱਚ ਇੱਕ ਹੋਰ ਤੀਸਰਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।ਹਾਦਸੇ ਦੇ ਹਾਲਾਤਾਂ ਦੀ ਜਾਂਚ ਚੱਲ ਰਹੀ ਹੈ ਅਤੇ ਇਹ ਹਾਦਸਾ ਦੋ-ਕਾਰਾਂ ਵਿਚਕਾਰ ਹੋਇਆ ਹੈ।