Home » ਨਿਊਜ਼ੀਲੈਂਡ ‘ਚ ਸਵੇਰਸਾਰ ਵਾਪਰੀ ਵੱਡੀ ਵਾਰਦਾਤ,ਇੱਕ ਘਰ ਵਿੱਚੋਂ ਮਿਲੀਆਂ ਦੋ ਲਾਸ਼ਾਂ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਸਵੇਰਸਾਰ ਵਾਪਰੀ ਵੱਡੀ ਵਾਰਦਾਤ,ਇੱਕ ਘਰ ਵਿੱਚੋਂ ਮਿਲੀਆਂ ਦੋ ਲਾਸ਼ਾਂ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਤੋ ਕਰੀਬ 130 ਕਿਲੋਮੀਟਰ ਦੂਰ ਨੌਰਥਲੈਂਡ ਦੇ ਇਲਾਕੇ Ruakākā ਵਿੱਚ ਅੱਜ ਸਵੇਰੇ ਇੱਕ ਘਰ ਵਿੱਚੋਂ ਦੋ ਲਾਸ਼ਾਂ ਮਿਲਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਨੂੰ ਪੀਟਰ ਸਨੇਲ ਰੋਡ ‘ਤੇ ਇੱਕ ਘਰ ਵਿੱਚ ਇਸ ਘਟਨਾ ਸਬੰਧੀ ਸਵੇਰੇ 7.30 ਵਜੇ ਦੇ ਕਰੀਬ ਜਾਣਕਾਰੀ ਮਿਲੀ ਸੀ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ‘ਤੇ ਜਾਇਦਾਦ ਤੋਂ ਦੋ ਲਾਸ਼ਾਂ ਮਿਲੀਆਂ ਦੱਸੀਆਂ ਜਾ ਰਹੀਆਂ ਹਨ।ਡਿਟੈਕਟਿਵ ਇੰਸਪੈਕਟਰ ਬ੍ਰਿਜੇਟ ਡੋਇਲ ਨੇ ਕਿਹਾ ਕਿ ਪੁਲਿਸ ਦੁਆਰਾ ਇੱਕ ਵਿਅਕਤੀ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ।ਮੌਕੇ ਤੇ ਪੁਲਿਸ ਵੱਲੋਂ ਘਰ ਵੱਲ ਜਾਣ ਵਾਲੀ ਪੀਟਰ ਸਨੇਲ ਰੋਡ ‘ ਨੂੰ ਬੰਦ ਕੀਤਾ ਗਿਆਂ ਜਿੱਥੇ ਕੀ ਸਿਰਫ਼ ਉਸ ਸੜਕ ‘ਤੇ ਵਸਨੀਕਾਂ ਨੂੰ ਜਾਂ ਐਮਰਜੈਂਸੀ ਸੇਵਾ ਵਾਲੇ ਵਾਹਨਾਂ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।