Home » ਸੰਜੇ ਰਾਉਤ ਨੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ,ਕਿਹਾ ਦੇਸ਼ ’ਚ ਮੋਦੀ ਲਹਿਰ ਹੋਈ ਖ਼ਤਮ…
Home Page News India India News

ਸੰਜੇ ਰਾਉਤ ਨੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ,ਕਿਹਾ ਦੇਸ਼ ’ਚ ਮੋਦੀ ਲਹਿਰ ਹੋਈ ਖ਼ਤਮ…

Spread the news

ਸ਼ਿਵ ਸੈਨਾ (ਊਧਵ ਧੜੇ) ਦੇ ਆਗੂ ਸੰਜੇ ਰਾਉਤ ਨੇ ਮੁੰਬਈ ’ਚ ਕਿਹਾ ਕਿ ਦੇਸ਼ ’ਚ ਮੋਦੀ ਲਹਿਰ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਲਹਿਰ ਦੇਸ਼ ’ਚ ਆਉਣ ਵਾਲੀ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਸੰਜੇ ਰਾਉਤ ਨੇ ਭਾਜਪਾ ’ਤੇ ਨਿਸ਼ਾਨਾ ਵਿੰਨਿ੍ਹਆ। ਰਾਉਤ ਨੇ ਕਿਹਾ ਕਿ ਕਰਨਾਟਕ ’ਚ ਕਾਂਗਰਸ ਦੀ ਜਿੱਤ ਨੇ ਪੂਰੇ ਦੇਸ਼ ’ਚ ਪਾਰਟੀ ਲਈ ਦਰਵਾਜ਼ਾ ਖੋਲ੍ਹ ਦਿੱਤਾ ਹੈ ਤੇ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਤਾਨਾਸ਼ਾਹੀ ਹਾਰ ਗਈ ਹੈ। ਅਸੀਂ ਕਰਨਾਟਕ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਬਜਰੰਗ ਬਲੀ ਵਿਵਾਦ ਬਾਰੇ ਗੱਲ ਕਰਦਿਆਂ ਰਾਉਤ ਨੇ ਕਿਹਾ ਕਿ ਬਜਰੰਗ ਬਲੀ ਨੇ ਯਕੀਨੀ ਤੌਰ ’ਤੇ ਕਰਨਾਟਕ ਦੇ ਚੋਣ ਪ੍ਰਚਾਰ ’ਚ ਹਿੱਸਾ ਲਿਆ ਹੈ ਪਰ ਉਨ੍ਹਾਂ ਨੇ ਜਨਤਾ ਦੇ ਨਾਲ ਪ੍ਰਚਾਰ ਕੀਤਾ ਤੇ ਕਾਂਗਰਸ ਜਿੱਤ ਗਈ ਜਿਸ ਦਾ ਅਰਥ ਹੈ ਕਿ ਬਜਰੰਗ ਬਲੀ ਭਾਜਪਾ ਦੇ ਨਾਲ ਨਹੀਂ ਸਗੋਂ ਕਾਂਗਰਸ ਦੇ ਨਾਲ ਸਨ।