Home » ਵੈਸਟ ਆਕਲੈਂਡ ‘ਚ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਵਿਅਕਤੀ ਹੋਇਆ ਜ਼ਖਮੀ…
Home Page News • New Zealand Local News • NewZealand

ਵੈਸਟ ਆਕਲੈਂਡ ‘ਚ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਵਿਅਕਤੀ ਹੋਇਆ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਪੁਲਿਸ ਨੇ ਅੱਜ ਸਵੇਰੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਵੈਸਟ ਆਕਲੈਂਡ ਵਿੱਚ ਬੀਤੀ ਰਾਤ ਇੱਕ ਵਾਹਨ ਚਾਲਕ ਵਿਅਕਤੀ ਨੇ ਪੁਲਿਸ ਦੇ ਰੋਕਣ ‘ਤੇ ਭੱਜਣ ਦੀ ਕੋਸ਼ਿਸ਼ ਕਰਨ ਵਿੱਚ ਸਮੇਂ ਜ਼ਖਮੀ ਹੋ ਗਿਆ।ਘਟਨਾ ਰਾਤ 10 ਵਜੇ ਦੇ ਕਰੀਬ ਦੀ ਹੈ ਜਦੋਂ ਪੁਲਿਸ ਨੇ ਹੈਂਡਰਸਨ ਵੈਲੀ ਰੋਡ ‘ਤੇ ਵਾਹਨ ਚਾਲਕ ਨੂੰ ਪਿੱਛੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਰੁਕਿਆ ਨਹੀ।ਪੁਲਿਸ ਵੱਲੋਂ ਵਾਹਨ ਨੂੰ ਕੀਤਾ ਗਿਆ ਪਰ ਸਪਾਈਕ ਹੋਣ ਦੇ ਬਾਵਜੂਦ, ਵਾਹਨ ਲਗਭਗ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਫ਼ਰ ਕਰਦੇ ਹੋਏ ਉੱਤਰ-ਪੱਛਮੀ ਮੋਟਰਵੇਅ ਵੱਲ ਵਧਿਆ ਜਿੱਥੇ ਉਹ ਥੋੜ੍ਹੀ ਦੇਰ ਬਾਅਦ ਰੁਕ ਗਿਆ।
ਬੁਲਾਰੇ ਨੇ ਦੱਸਿਆ ਕਿ ਡਰਾਈਵਰ ਵਾਹਨ ਤੋਂ ਬਾਹਰ ਨਿਕਲਿਆ ਅਤੇ ਮੋਟਰਵੇਅ ਬੈਰੀਅਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।ਜਿਸ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ।ਪੁਲਿਸ ਵੱਲੋਂ ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ।