ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵੱਲੋਂ 2000 ਰੁਪਏ ਦੇ ਨੋਟਾਂ ਦੀ ਵਾਪਸੀ ਦੇ ਐਲਾਨ ਨੇ ਲੋਕਾਂ ਵਿਚ ਕਾਫੀ ਬੇਚੈਨੀ ਪੈਦਾ ਕਰ ਦਿੱਤੀ ਹੈ। ਆਰਬੀਆਈ ਨੇ ਦੱਸਿਆ ਸੀ ਕਿ 23 ਮਈ ਤੋਂ ਬੈਂਕਾਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾਂ ਕਰਵਾਏ ਜਾ ਸਕਦੇ ਹਨ ਜਾਂ ਹੋਰ ਕਰੰਸੀ ਬਦਲੇ ਜਾ ਸਕਦੇ ਹਨ।
ਅੱਜ ਮੰਗਲਵਾਰ ਤੋਂ ਬੈਂਕਾਂ ‘ਚ 2 ਹਜ਼ਾਰ ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਹਿਲੇ ਦਿਨ ਹੀ ਭਾਰੀ ਭੀੜ ਹੋ ਸਕਦੀ ਹੈ।