Home » ਹੜਤਾਲ ਕਰਨ ਦੇ ਕਾਰਨ ਆਸਟ੍ਰੇਲੀਆ ਵਿੱਚ ਨਰਸਾਂ ਦੀ ਜਥੇਬੰਦੀ ਨੂੰ ਹੋਇਆ $350,000 ਜੁਰਮਾਨਾ…
Home Page News India NewZealand World World News

ਹੜਤਾਲ ਕਰਨ ਦੇ ਕਾਰਨ ਆਸਟ੍ਰੇਲੀਆ ਵਿੱਚ ਨਰਸਾਂ ਦੀ ਜਥੇਬੰਦੀ ਨੂੰ ਹੋਇਆ $350,000 ਜੁਰਮਾਨਾ…

Spread the news

ਵੈਸਟਰਨ ਆਸਟ੍ਰੇਲੀਆ ਵਿੱਚ Industrial Relations Commission ਨੇ ਨਰਸਾਂ ਦੀ ਇਸ ਜਥੇਬੰਦੀ ਨੂੰ ਪਿਛਲੇ ਸਾਲ ਹੜਤਾਲ ਕਰਨ ਲਈ $350,000 ਜੁਰਮਾਨਾ ਕੀਤਾ ਹੈ। ਇਸ ਹੜਤਾਲ ਵਿੱਚ 4000 ਤੋਂ ਵੀ ਵੱਧ ਨਰਸਾਂ ਨੇ ਸੂਬੇ ਦੀ ਪਾਰਲੀਮੈਂਟ ਦੇ ਬਾਹਰ ਰੈਲੀ ਕੀਤੀ ਸੀ। ਉਹ ਵੱਧ ਤਨਖ਼ਾਹਾਂ ਦੀ ਮੰਗ ਕਰ ਰਹੇ ਸਨ।

ਇਸ ਜੁਰਮਾਨੇ ਦੇ ਬਾਵਜੂਦ, ਜਥੇਬੰਦੀ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਨਖ਼ਾਹਾਂ ਵਿੱਚ 5 ਫ਼ੀਸਦੀ ਵਾਧੇ ਦੀ ਮੰਗ ਦੀ ਲੜਾਈ ਜਾਰੀ ਰੱਖਣਗੇ।

ਹਾਲਾਂਕਿ MP Shane Love ਦਾ ਕਹਿਣਾ ਹੈ ਕਿ ਉਹ ਹੜਤਾਲ ਸੂਬਾ ਸਰਕਾਰ ਵੱਲੋਂ ਨਰਸਾਂ ਦੀ ਜਥੇਬੰਦੀ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੀ ਪ੍ਰਤੀਕਿਰਿਆ ਹੀ ਸੀ।