ਆਕਲੈਂਡ (ਬਲਜਿੰਦਰ ਸਿੰਘ)ਮੈਨੁਕਾਉ ਵਿੱਚ ਗਲਤ ਢੰਗ ਨਾਲ ਗੱਡੀ ਚਲਾਂ ਰਹੇ ਨੂੰ ਪੁਲਿਸ ਵੱਲੋਂ ਰੋਕਣ ਦੇ ਇਸ਼ਾਰਾ ਕਰਨ ਉੱਤੇ ਗੱਡੀ ਭਜਾਉਣ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਮੋਟਰਵੇਅ ‘ਤੇ ਕਾਬੂ ਕੀਤਾ ਗਿਆ ਜਦੋ ਉਹ ਗੱਡੀ ਛੱਡ ਪੈਦਲ ਭੱਜਣ ਦੀ ਕੋਸ਼ਿਸ਼ ਵਿੱਚ ਸੀ।
ਪੁਲਿਸ ਨੇ ਕਿਹਾ ਕਿ ਘਟਨਾ ਉਦੋਂ ਸ਼ੁਰੂ ਹੋਈ ਜਦੋਂ ਅਧਿਕਾਰੀਆਂ ਨੇ ਗਲਤ”ਡਰਾਈਵਿੰਗ ਦੇ ਢੰਗ” ਦੇ ਕਾਰਨ ਸਵੇਰੇ 11.51 ਵਜੇ ਲੇਕਵੁੱਡ ਕੋਰਟ, ਮੈਨੂਕਾਉ ਵਿੱਚ ਇੱਕ ਵਾਹਨ ਦੇ ਡਰਾਈਵਰ ਨੂੰ ਅੱਗੇ ਰੁਕਣ ਦਾ ਸੰਕੇਤ ਦਿੱਤਾ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਵਾਹਨ ਉਸ ਸਮੇਂ ਰੁਕਣ ਵਿੱਚ ਅਸਫਲ ਰਿਹਾ, ਹਾਲਾਂਕਿ ਇਸਦਾ ਪਿੱਛਾ ਨਹੀਂ ਕੀਤਾ ਗਿਆ ਪਰ ਉਸ ‘ਤੇ ਪੁਲਿਸ ਹੈਲੀਕਾਪਟਰ ਨਾਲ ਨਿਗਰਾਨੀ ਰੱਖੀ ਗਈ ਜਿਸ ਨੂੰ ਮੈਨੁਕਾਊ,ਮੈਂਗਰੀ ਅਤੇ ਓਟਾਹੂਹੂ ਵਿੱਚ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਦੇ ਦੇਖਿਆ ਗਿਆ ਅਤੇ ਬਾਅਦ ਵਿੱਚ ਵਾਹਨ ਛੱਡ ਕੇ ਪੈਦਲ ਭੱਜ ਗਿਆ ਅਤੇ ਉਸ ਵੱਲੋਂ ਓਟਾਹੂਹੂ ਦੇ ਨੇੜੇ, ਦੱਖਣੀ ਮੋਟਰਵੇਅ ‘ਤੇ ਜਨਤਾ ਦੇ ਚੱਲਦੇ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ‘ਤੇ ਪਹੁੰਚ ਪੁਲਿਸ ਵੱਲੋਂ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।ਹੁਣ ਇਸ ਵਿਅਕਤੀ ‘ਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।