ਮਹਾਰਾਸ਼ਟਰ ਦੇ ਚੰਦਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਐਮ ਪੀ ਬਾਲੂ ਧਨੋਰਕਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਦੇ ਮੇਦਾਂਤਾ ਵਿਖੇ ਆਪਣੇ ਆਖਰੀ ਸਾਹ ਲਏ। ਇਸਦੀ ਪੁਸ਼ਟੀ ਕਾਂਗਰਸ ਦੇ ਬੁਲਾਰੇ ਅਤੁਲ ਲੋਂਧੇ ਨੇ ਕੀਤੀ ਹੈ। ਇਸ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੇ ਉਹਨਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ।ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਅਤੁਲ ਲੋਂਧੇ ਦੇ ਅਨੁਸਾਰ, ਕਾਂਗਰਸ ਨੇਤਾ ਸੁਰੇਸ਼ ‘ਬਾਲੂ’ ਧਨੋਰਕਰ ਨੇ ਮੰਗਲਵਾਰ ਨੂੰ ਦਿੱਲੀ-ਐਨਸੀਆਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ 48 ਸਾਲਾਂ ਦੇ ਸਨ।
ਧਨੋਰਕਰ ਮਹਾਰਾਸ਼ਟਰ ਦੇ ਚੰਦਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਇਕਲੌਤੇ ਸੰਸਦ ਮੈਂਬਰ ਸਨ। ਉਹ ਪਹਿਲਾਂ ਸ਼ਿਵ ਸੈਨਾ ਦਾ ਹਿੱਸਾ ਸੀ, 2014 ਵਿੱਚ ਵਰੋਰਾ-ਭਦਰਾਵਤੀ ਵਿਧਾਨ ਸਭਾ ਸੀਟ ਜਿੱਤ ਕੇ ਉਸਨੇ 2019 ਵਿੱਚ ਪਾਰਟੀ ਛੱਡ ਦਿੱਤੀ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ।ਉਨ੍ਹਾਂ ਨੂੰ ਚੰਦਰਪੁਰ ਸੰਸਦੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਜਿੱਥੇ ਉਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਹੰਸਰਾਜ ਅਹੀਰ ਨੂੰ ਹਰਾਇਆ ਸੀ। ਧਨੋਰਕਰ ਦੇ ਆਪਣੇ ਪਿੱਛੇ ਪਤਨੀ ਪ੍ਰਤਿਭਾ ਵਿਧਾਇਕ ਅਤੇ ਦੋ ਪੁੱਤਰ ਛੱਡ ਗਏ ਹਨ।