Home » ਦੱਖਣੀ ਆਕਲੈਂਡ ‘ਦੇ ਫਾਵੋਨਾ ਵਿੱਚ ਲੱਗੀ ਭਿਆਨਕ ਅੱਗ,ਲੋਕਾਂ ਨੂੰ ਘਰਾਂ ਦੇ ਦਰਵਾਜ਼ੇ,ਖਿੜਕੀਆਂ ਬੰਦ ਰੱਖਣ ਦੀ ਦਿੱਤੀ ਗਈ ਸਲਾਹ…
Home Page News New Zealand Local News NewZealand

ਦੱਖਣੀ ਆਕਲੈਂਡ ‘ਦੇ ਫਾਵੋਨਾ ਵਿੱਚ ਲੱਗੀ ਭਿਆਨਕ ਅੱਗ,ਲੋਕਾਂ ਨੂੰ ਘਰਾਂ ਦੇ ਦਰਵਾਜ਼ੇ,ਖਿੜਕੀਆਂ ਬੰਦ ਰੱਖਣ ਦੀ ਦਿੱਤੀ ਗਈ ਸਲਾਹ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਫਵੋਨਾ ਵਿੱਚ ਕਾਰਾ ਦੇ ਸਕ੍ਰੈਪ ਯਾਰਡ ਨੂੰ ਭਿਆਨਕ ਨੂੰ ਲੱਗਣ ਤੋਂ ਬਾਅਦ ਦੱਖਣੀ ਆਕਲੈਂਡ ਵਿੱਚ ਤੜਕੇ ਸਵੇਰ ਵਸਨੀਕਾਂ ਨੂੰ ਇੱਕ ਜ਼ਹਿਰੀਲੇ ਧੂੰਏਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।ਇਸ ਚੇਤਾਵਨੀ ਫੋਨ ਅਲਾਰਟ ਰਾਹੀ ਭੇਜੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਰਾਤ 12 ਵਜੇਂ ਦੇ ਕਰੀਬ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੂੰ ਜੇਮਜ਼ ਫਲੈਚਰ ਡਰਾਈਵ ‘ਤੇ ਬੁਲਾਇਆ ਗਿਆ ਜਿੱਥੇ ਇੱਕ ਕਾਰਾ ਦਾ ਸਕ੍ਰੈਪ ਯਾਰਡ ਅੱਗ ਦੀ ਲਪੇਟ ਵਿੱਚ ਆ ਗਿਆ।30 ਤੋਂ ਵੱਧ ਟਰੱਕ ਅਤੇ ਸਹਾਇਕ ਵਾਹਨ ਇਸ ਘਟਨਾ ਵਿੱਚ ਸ਼ਾਮਲ ਹੋਏ।ਅੱਗ ਦੇ ਢੇਰ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਦੱਖਣੀ ਆਕਲੈਂਡ ਨਿਵਾਸੀਆਂ ਨੂੰ “ਜ਼ਹਿਰੀਲੇ ਧੂੰਏਂ” ਤੋਂ ਬਚਣ ਲਈ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਨ ਦੀ ਸਲਾਹ ਦਿੰਦੇ ਹੋਏ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਹੈ।ਬੁਲਾਰੇ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਪਰ ਇਸ ਨੂੰ ਪੂਰੀ ਤਰ੍ਹਾਂ ਨਾਲ ਬੁਝਾਉਣ ਲਈ ਅਜੇ ਇੱਕ ਲੰਬੀ ਪ੍ਰਕਿਰਿਆ ਹੈ।ਦੱਸਿਆ ਜਾ ਰਿਹਾ ਹੈ ਕਿ ਧੂੰਏਂ ਕਾਰਨ ਨੇੜੇ ਦੇ ਇੱਕ ਕਾਲਜ ਨੂੰ ਵੀ ਅੱਜ ਬੰਦ ਰੱਖਿਆ ਜਾ ਰਿਹਾਹੈ। ਇਸ ਘਟਨਾ ਵਿੱਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀ ਹੈ।ਖਬਰ ਲਿਖੇ ਜਾਣ ਤੱਕ ਅਜੇ ਵੱਡੀ ਗਿਣਤੀ ਵਿੱਚ ਫਾਇਰ ਐਂਡ ਐਮਰਜੈਂਸੀ ਦੇ ਅਧਿਕਾਰੀ ਮੌਕੇ ‘ਤੇ ਕੰਮ ਕਰ ਰਹੇ ਸਨ।