Home » ਰਾਜ ਸਭਾ ਮੈਂਬਰ ਸੀਚੇਵਾਲ ਦੇ ਯਤਨਾਂ ਸਦਕਾ ਤੁਰਕੀ ‘ਚ ਫਸੇ ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਵਤਨ ਵਾਪਸੀ…
Home Page News India India News World

ਰਾਜ ਸਭਾ ਮੈਂਬਰ ਸੀਚੇਵਾਲ ਦੇ ਯਤਨਾਂ ਸਦਕਾ ਤੁਰਕੀ ‘ਚ ਫਸੇ ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਵਤਨ ਵਾਪਸੀ…

Spread the news

ਤੁਰਕੀ ‘ਚ ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਫਸੇ ਤਿੰਨ ਪੰਜਾਬੀ ਨੌਜਵਾਨਾਂ ਦੀ ਵਤਨ ਵਾਪਸ ਲਿਆਉਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੱਡੀ ਭੂਮਿਕਾ ਨਿਭਾਈ ਹੈ । ਚੰਗੇ ਭਵਿੱਖ ਦੀ ਭਾਲ ਅਮਰੀਕਾ ਜਾਣ ਲਈ ਟ੍ਰੈਵਲ ਏਜੰਟਾਂ ਦੇ ਝਾਂਸੇ ਵਿੱਚ ਆਏ ਇਨ੍ਹਾਂ ਨੌਜਵਾਨਾਂ ਵਿੱਚ ਦੋ ਕਪੂਰਥਲਾ ਤੇ ਇੱਕ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹੈ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਅੰਮ੍ਰਿਤਪਾਲ ਸਿੰਘ ਤੇ ਭਵਾਨੀਪੁਰ ਦੇ ਨਵਜੋਤ ਸਿੰਘ ਅਤੇ ਤਰਨਤਾਰਨ ਦੇ ਪਿੰਡ ਸਰਹਾਲੀ ਕਲਾਂ ਦੇ ਹੈਪੀ ਸਿੰਘ 25 ਮਈ ਨੂੰ ਵਾਪਸ ਆਪਣੇ ਘਰ ਪਰਤ ਆਏ ਹਨ। ਇਸ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਉਹ ਲੱਖਾਂ ਰੁਪਏ ਖਰਚ ਕਰਕੇ ਇਸ ਆਸ ਉੱਪਰ ਵਿਦੇਸ਼ ਜਾਣਾ ਚਾਹੁੰਦੇ ਸਨ ਕਿ ਉਹਨਾਂ ਦਾ ਭਵਿੱਖ ਵੀ ਸੁਨਹਿਰੀ ਬਣ ਜਾਵੇਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਵਿੱਖ ਨੂੰ ਸੁਨਹਿਰੀ ਬਣਾਉਣ ਦੀ ਉਮੀਦ ਵਿਚ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਲੈਣਗੇ। ਤੁਰਕੀ ਤੋਂ ਵਾਪਸ ਆਏ ਨੌਜਵਾਨਾਂ ਦੱਸਿਆ ਕਿ ਉਹਨਾਂ ਨੂੰ ਤੁਰਕੀ ਦੇ ਇਕ ਕੈਂਪ ਦੇ ਵਿਚ ਰੱਖਿਆ ਗਿਆ। ਕਿਉਂਕਿ ਤੁਰਕੀ ਦੀ ਪੁਲਿਸ ਵੱਲੋਂ ਜਾਅਲੀ ਵੀਜ਼ਾ ਹੋਣ ਕਾਰਨ ਉਹਨਾਂ ਨੂੰ ਫੜਿਆ ਗਿਆ ਸੀ ਜੋ ਕਿ ਉਹਨਾਂ ਨੂੰ ਏਜੰਟਾਂ ਵੱਲੋਂ ਲਗਵਾ ਕੇ ਦਿੱਤਾ ਗਿਆ ਸੀ।