Home » ਨੌਰਥਲੈਂਡ ‘ਚ ਇੱਕ ਔਰਤ ਦੀ ਮੌਤ,ਪੁਲਿਸ ਵੱਲੋਂ ਕਤਲ ਦੀ ਜਾਂਚ ਜਾਰੀ…
Home Page News New Zealand Local News NewZealand

ਨੌਰਥਲੈਂਡ ‘ਚ ਇੱਕ ਔਰਤ ਦੀ ਮੌਤ,ਪੁਲਿਸ ਵੱਲੋਂ ਕਤਲ ਦੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਅਤਕਲੈਂਡ ਤੋ ਕਰੀਬ 250 ਕਿਲੋਮੀਟਰ ਦੂਰ ਨੌਰਥਲੈਂਡ ਦੇ ਇਲਾਕੇ KaiKohe ‘ਚ ਇੱਕ ਔਰਤ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਪੁਲਿਸ ਨੂੰ ਇਸ ਘਟਨਾ ਸਬੰਧੀ ਕੱਲ੍ਹ ਰਾਤ 11.30 ਵਜੇ ਟੈਰਾਇਰ ਸਟ੍ਰੀਟ ‘ਤੇ ਸਥਿਤ ਇੱਕ ਪ੍ਰਾਪਰਟੀ ਵਿੱਚ ਬੁਲਾਇਆ ਗਿਆ ਸੀ ਜਿੱਥੇ ਹੋਏ ਇੱਕ ਝਗੜੇ ਵਿੱਚ ਔਰਤ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਜਿਸ ਦੀ ਐਮਰਜੈਂਸੀ ਸੇਵਾਵਾਂ ਦੇ ਯਤਨਾਂ ਦੇ ਬਾਵਜੂਦ ਵੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਤੋਂ ਭੱਜਣ ਵਾਲੇ ਵਿਅਕਤੀ ਦੀ ਭਾਲ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਨੇ ਕਿਹਾ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਸਾਡੀ ਟੀਮ ਵੱਲੋਂ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਅਸੀ ਦੋਸੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।