Home » ਆਸਟ੍ਰੇਲੀਆਈ ਫ਼ੌਜੀਆਂ ਦੇ ਸ਼ਰਾਬ ਪੀਣ ’ਤੇ ਲੱਗੀ ਪਾਬੰਦੀ, ਪ੍ਰੈਕਟਿਸ ਦੌਰਾਨ ਨਸ਼ੇ ’ਚ ਮਾਰ ਦਿੱਤੇ ਸਨ 39 ਅਫ਼ਗਾਨੀ…
Home Page News NewZealand World World News

ਆਸਟ੍ਰੇਲੀਆਈ ਫ਼ੌਜੀਆਂ ਦੇ ਸ਼ਰਾਬ ਪੀਣ ’ਤੇ ਲੱਗੀ ਪਾਬੰਦੀ, ਪ੍ਰੈਕਟਿਸ ਦੌਰਾਨ ਨਸ਼ੇ ’ਚ ਮਾਰ ਦਿੱਤੇ ਸਨ 39 ਅਫ਼ਗਾਨੀ…

Spread the news

ਆਸਟ੍ਰੇਲੀਆ ਸਰਕਾਰ ਨੇ ਫ਼ੌਜੀ ਕਾਰਵਾਈਆਂ ਜਾਂ ਅਭਿਆਸ ਦੌਰਾਨ ਸੈਨਿਕਾਂ ਦੁਆਰਾ ਸ਼ਰਾਬ ਦੇ ਸੇਵਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ 2020 ਵਿੱਚ ਹੋਈਆਂ 23 ਘਟਨਾਵਾਂ ਦੀ ਜਾਂਚ ਦੇ ਮੱਦੇਨਜ਼ਰ ਲਿਆ ਗਿਆ ਹੈ। ਉਸ ਸਮੇਂ ਆਸਟ੍ਰੇਲੀਆਈ ਮਿਲਟਰੀ ਯੂਨਿਟ ਅਫਗਾਨਿਸਤਾਨ ਵਿੱਚ ਤਾਇਨਾਤ ਸੀ। ਇਸ ਯੂਨਿਟ ਦੇ ਜਵਾਨਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਸਿਰਫ਼ ਪ੍ਰੈਕਟਿਸ ਲਈ 39 ਆਮ ਅਫ਼ਗਾਨ ਨਾਗਰਿਕਾਂ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਸਮੇਂ ਆਸਟ੍ਰੇਲੀਆ ਨੂੰ ਵਿਸ਼ਵ ਮੰਚ ‘ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਰੱਖਿਆ ਮੰਤਰਾਲੇ ਵੱਲੋਂ ਜੰਗੀ ਅਪਰਾਧਾਂ ਤਹਿਤ ਮਾਮਲੇ ਦੀ ਜਾਂਚ ਕੀਤੀ ਗਈ। ਬ੍ਰਿਟਿਸ਼ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਆਸਟ੍ਰੇਲੀਆਈ ਫ਼ੌਜ ‘ਚ ਸ਼ਰਾਬ ‘ਤੇ ਪਾਬੰਦੀ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ 2020 ਦੀਆਂ ਘਟਨਾਵਾਂ ਦੀ ਜਾਂਚ ਦੌਰਾਨ ਆਸਟ੍ਰੇਲੀਆਈ ਫ਼ੌਜ ਨੇ ਪਾਇਆ ਕਿ ਅਫਗਾਨਿਸਤਾਨ ‘ਚ ਆਸਟ੍ਰੇਲੀਆਈ ਫ਼ੌਜੀਆਂ ਦੇ ਬੇਸ ਕੈਂਪ ‘ਚ ਵੀ ਇਕ ਪੱਬ ਸੀ।