Home » ਪਾਪਾਟੋਏਟੋਏ ‘ਚ ਹਥਿਆਰਾਂ ਦੀ ਨੋਕ ‘ਤੇ ਲੁੱਟਿਆਂ ਸ਼ਰਾਬ ਦਾ ਠੇਕਾਂ…
Home Page News New Zealand Local News NewZealand

ਪਾਪਾਟੋਏਟੋਏ ‘ਚ ਹਥਿਆਰਾਂ ਦੀ ਨੋਕ ‘ਤੇ ਲੁੱਟਿਆਂ ਸ਼ਰਾਬ ਦਾ ਠੇਕਾਂ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਕੱਲ੍ਹ ਦੱਖਣੀ ਆਕਲੈਂਡ ਅਤੇ ਨਿਊਜ਼ੀਲੈਂਡ ‘ਚ ਪੰਜਾਬੀਆਂ ਦੀ ਰਾਜਧਾਨੀ ਕਹੇ ਜਾਣ ਵਾਲੇ ਇਲਾਕੇ ਪਾਪਾਟੋਏਟੋਏ ਵਿੱਚ ਬੰਦੂਕ ਦੀ ਨੋਕ ‘ਤੇ ਇੱਕ ਸ਼ਰਾਬ ਦੇ ਠੇਕੇ ਨੂੰ ਲੁੱਟੇ ਜਾਣ ਦੀ ਖਬਰ ਹੈ।ਇਹ ਘਟਨਾ ਕੱਲ੍ਹ ਸ਼ੁੱਕਰਵਾਰ ਸ਼ਾਮ ਕਰੀਬ 3.38 ਵਜੇ ਰੈਨਫੁਰਲੀ ਰੋਡ ‘ਤੇ ਵਾਪਰੀ।ਪੁਲਿਸ ਨੇ ਕਿਹਾ ਕਿ ਹਥਿਆਰ ਵਿਖਾ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋ ਫ਼ਰਾਰ ਹੋ ਗਏ।ਪੁਲਿਸ ਵੱਲੋਂ ਤੁਰੰਤ ਬਾਅਦ ਈਗਲ ਹੈਲੀਕਾਪਟਰ ਸਮੇਤ ਪੁਲਿਸ ਨੇ ਚੋਰਾਂ ਦੀ ਭਾਲ ਕੀਤੀ ਪਰ ਅਜੇ ਤੱਕ ਦੋਸ਼ੀਆਂ ਦਾ ਪਤਾ ਨਹੀਂ ਲੱਗ ਸਕਿਆ।ਘਟਨਾ ਵਿੱਚ ਚੋਰਾਂ ਵੱਲੋਂ ਕਿੰਨਾ ਨੁਕਸਾਨ ਜਾ ਕੀ ਚੋਰੀ ਕੀਤਾ ਗਿਆ ਹੈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਦੱਸਿਆਂ ਕਿ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।ਪੁਲਿਸ ਨੇ ਕਿਹਾ ਜੇ ਕਿਸੇ ਵੀ ਵਿਅਕਤੀ ਨੂੰ, ਜਿਸ ਨੇ ਘਟਨਾ ਨੂੰ ਦੇਖਿਆ ਹੋਵੇ ਜਾਂ ਜਾਂਚ ਵਿੱਚ ਸਹਾਇਤਾ ਲਈ ਜਾਣਕਾਰੀ ਹੋਵੇ, ਤਾ ਉਹ ਫਾਇਲ ਨੰਬਰ P054858489 ਦੇ ਹਵਾਲੇ ਨਾਲ 105 ‘ਤੇ ਸੰਪਰਕ ਕਰ ਸਕਦਾ ਹੈ।