Home » ਹਵਾਈ ਫ਼ੌਜ ਦੇ ਪ੍ਰੋਗਰਾਮ ‘ਚ ਮੰਚ ‘ਤੇ ਡਿੱਗੇ 80 ਸਾਲ ਦੇ ਜੋਅ ਬਾਇਡਨ…
Home Page News India World World News

ਹਵਾਈ ਫ਼ੌਜ ਦੇ ਪ੍ਰੋਗਰਾਮ ‘ਚ ਮੰਚ ‘ਤੇ ਡਿੱਗੇ 80 ਸਾਲ ਦੇ ਜੋਅ ਬਾਇਡਨ…

Spread the news

ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਯੂਐਸ ਏਅਰ ਫੋਰਸ ਅਕੈਡਮੀ ਵਿਚ ਇਕ ਪ੍ਰੋਗਰਾਮ ਦੌਰਾਨ ਤਿਲਕ ਕੇ ਡਿੱਗ ਪਏ। ਹਾਲਾਂਕਿ, ਉਨ੍ਹਾਂ ਦੇ ਡਿੱਗਣ ਤੋਂ ਤੁਰੰਤ ਬਾਅਦ ਸੁਰੱਖਿਆ ਗਾਰਡਾਂ ਵੱਲੋਂ ਉਨ੍ਹਾਂ ਚੁੱਕਿਆ ਗਿਆ ਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਠੀਕ ਹੈ। ਦੱਸ ਦੇਈਏ ਕਿ ਜੋਅ ਬਾਇਡਨ ਸਪ੍ਰਿੰਗਸ, ਕੋਲੋਰਾਡੋ ‘ਚ ਇੱਕ ਸਮਾਗਮ ਦੌਰਾਨ ਗ੍ਰੈਜੂਏਟਾਂ ਨੂੰ ਸਲਾਮੀ ਤੇ ਹੱਥ ਮਿਲਾਉਣ ਦੇ ਨਾਲ ਸਵਾਗਤ ਕਰ ਰਹੇ ਸੀ। ਫਿਰ ਉਹ ਸਟੇਜ ਦੇ ਸਾਹਮਣੇ ਡਿੱਗ ਪਏ। ਹਵਾਈ ਫ਼ੌਜ ਦੇ ਇਕ ਅਧਿਕਾਰੀ ਦੇ ਨਾਲ-ਨਾਲ ਸੁਰੱਖਿਆ ਮੁਲਾਜ਼ਮਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲੈਬੋਲਡ ਨੇ ਟਵੀਟ ਕੀਤਾ, “ਉਹ ਠੀਕ ਹਨ। ਹੱਥ ਮਿਲਾਉਂਦੇ ਸਮੇਂ ਉਹ ਸਟੇਜ ‘ਤੇ ਸੈਂਡਬੈਗ ਨਾਲ ਟਕਰਾ ਕੇ ਡਿੱਗ ਗਏ ਸਨ।’ ਦੱਸ ਦੇਈਏ ਕਿ ਬਾਇਡਨ 80 ਸਾਲਾਂ ਦੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਅਮਰੀਕੀ ਰਾਸ਼ਟਰਪਤੀ ਦੀ ਉਮਰ 80 ਸਾਲ ਹੈ ਅਤੇ ਦੋ ਸਾਲਾਂ ਵਿੱਚ ਇਹ ਪੰਜਵੀਂ ਵਾਰ ਹੈ ਜਦੋਂ ਉਹ ਇਸ ਤਰ੍ਹਾਂ ਲੜਖੜਾਉਂਦੇ ਹੋਏ ਡਿੱਗੇ ਹਨ। ਵਿਰੋਧੀ ਉਨ੍ਹਾਂ ਦੀ ਵਧਦੀ ਉਮਰ ਤੇ ਡਿੱਗਦੀ ਸਿਹਤ ‘ਤੇ ਨਿਸ਼ਾਨਾ ਸਾਧ ਰਹੇ ਹਨ। ਜੂਨ 2022 ਵਿਚ ਜੋਅ ਬਾਇਡਨ ਲਾਸ ਏਂਜਲਸ ਲਈ ਇਕ ਫਲਾਈਟ ਵਿਚ ਚੜ੍ਹਨ ਦੌਰਾਨ ਡਿੱਗ ਗਏ ਸਨ। ਮਈ 2022 ਵਿਚ ਉਹ ਐਂਡਰਿਊਜ਼ ਏਅਰ ਫੋਰਸ ਬੇਸ ‘ਤੇ ਜਹਾਜ਼ ਵਿਚ ਸਵਾਰ ਹੋਣ ਦੌਰਾਨ ਸੰਤੁਲਨ ਗੁਆ ​​ਬੈਠੇ ਸੀ। ਮਾਰਚ ਵਿੱਚ ਬਾਇਡਨ ਏਅਰ ਫੋਰਸ ਵਨ ਦੇ ਜਹਾਜ਼ ਵਿੱਚ ਸਵਾਰ ਹੁੰਦੇ ਸਮੇਂ ਪੌੜੀਆਂ ਤੋਂ ਡਿੱਗ ਗਏ ਸੀ। 2022 ਵਿਚ ਬਾਇਡਨ ਅਮਰੀਕਾ ਵਿਚ ਡੇਲਾਵੇਅਰ ਬੀਚ ‘ਤੇ ਸਾਈਕਲ ਚਲਾਉਂਦੇ ਸਮੇਂ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਜੁੱਤੀ ਪੈਡਲ ‘ਚ ਫਸ ਜਾਣ ਕਾਰਨ ਹਾਦਸਾ ਵਾਪਰਿਆ ਸੀ।