Home » ਲੁਧਿਆਣਾ ਤੀਹਰੇ ਕਤਲ ਦੀ ਗੁੱਥੀ ਸੁਲਝੀ,ਕਾਤਲ ਹੋਇਆ ਗ੍ਰਿਫਤਾਰ…
Home Page News India India News

ਲੁਧਿਆਣਾ ਤੀਹਰੇ ਕਤਲ ਦੀ ਗੁੱਥੀ ਸੁਲਝੀ,ਕਾਤਲ ਹੋਇਆ ਗ੍ਰਿਫਤਾਰ…

Spread the news

ਲੁਧਿਆਣਾ ਵਿੱਚ 20 ਮਈ ਨੂਰਪੁਰ ਬੇਟ ਵਿਖੇ ਹੋਏ ਤੀਹਰੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ। ਪੁਲੀਸ ਨੇ ਕਾਤਲ ਨੂੰ ਫਿਲੌਰ ਦੇ ਪਿੰਡ ਗੜ੍ਹਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਰਿਟਾਇਰਡ ਏਐਸਆਈ, ਉਸ ਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਉਸਨੇ ਲਾਸ਼ਾਂ ਕੋਲ ਬੈਠ ਕੇ ਨਸ਼ਾ ਵੀ ਕੀਤਾ। ਮੁਲਜ਼ਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ (ਗੁਰਦਾਸਪੁਰ) ਵਜੋਂ ਹੋਈ ਹੈ। ਉਹ ਨਸ਼ੇ ਦਾ ਆਦੀ ਹੈ। ਉਹ ਪਹਿਲਾਂ ਵੀ ਨਸ਼ਾ ਖਰੀਦਣ ਲਈ ਕਤਲ ਕਰ ਚੁੱਕਾ ਹੈ। ਉਸ ਖ਼ਿਲਾਫ਼ ਚੋਰੀ ਦੇ ਕੇਸ ਵੀ ਦਰਜ ਹਨ।
ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਫਿਲੌਰ ਵਿੱਚ ਦੋ ਕੇਸ ਦਰਜ ਹਨ। ਉਸ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਉਸ ਖ਼ਿਲਾਫ਼ ਹੁਣ ਤੱਕ 8 ਕੇਸ ਦਰਜ ਹਨ। ਜਿਸ ਵਿੱਚ 4 ਮਾਮਲੇ ਦੀਨਾਨਗਰ, 2 ਲਾਡੋਵਾਲ ਅਤੇ 2 ਫਿਲੌਰ ਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਤੀਹਰੇ ਕਤਲ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਵੀ ਇਕ ਕਤਲ ਨੂੰ ਅੰਜਾਮ ਦਿੱਤਾ ਸੀ। ਦੀਨਾਨਗਰ ‘ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੁੱਟ ਲਈ। ਇਸ ਤੋਂ ਬਾਅਦ ਔਰਤ ਦੀ ਲਾਸ਼ ਗਟਰ ਵਿੱਚ ਸੁੱਟ ਦਿੱਤਾ।