Home » ਮੁਕੇਰੀਆਂ ਇਲਾਕੇ ‘ਚ ਖੇਤਾਂ ‘ਚੋਂ ਮਿਲਿਆ ਵੱਡ-ਅਕਾਰੀ ਜਿੰਦਾ ਬੰਬ…
Home Page News • India • India News

ਮੁਕੇਰੀਆਂ ਇਲਾਕੇ ‘ਚ ਖੇਤਾਂ ‘ਚੋਂ ਮਿਲਿਆ ਵੱਡ-ਅਕਾਰੀ ਜਿੰਦਾ ਬੰਬ…

Spread the news

ਮੁਕੇਰੀਆਂ ਰੇਲਵੇ ਸਟੇਸ਼ਨ ਨੇੜੇ ਪਿੰਡ ਧਰਮਪੁਰ ਦੇ ਖੇਤਾਂ ‘ਚੋਂ ਵੱਡੇ ਆਕਾਰ ਦਾ ਜਿੰਦਾ ਬੰਬ ਮਿਲਿਆ ਹੈ। ਪੁਲਿਸ ਨੇ ਇਸ ਜਗ੍ਹਾ ਨੂੰ ਘੇਰ ਲਿਆ ਹੈ ਅਤੇ ਫੌਜ ਨੂੰ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਮਿਲੀ ਹੈ ਕਿ ਕਿਸਾਨ ਨੂੰ ਇਹ ਬੰਬ ਖੇਤ ਵਾਹੁਣ ਦੌਰਾਨ ਮਿਲਿਆ ਹੈ। ਉਸ ਨੇ ਤੁਰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਬੰਬ ਦਾ ਆਕਾਰ ਵੱਡਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਅਤੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।