Home » ਫਰਾਂਸ ‘ਚ ਬੱਚਿਆਂ ‘ਤੇ ਚਾਕੂ ਨਾਲ ਹਮਲਾ, ਛੇ ਬੱਚਿਆਂ ਸਮੇਤ ਸੱਤ ਜ਼ਖ਼ਮੀ; ਹਮਲਾਵਰ ਗ੍ਰਿਫ਼ਤਾਰ…
Home Page News World World News

ਫਰਾਂਸ ‘ਚ ਬੱਚਿਆਂ ‘ਤੇ ਚਾਕੂ ਨਾਲ ਹਮਲਾ, ਛੇ ਬੱਚਿਆਂ ਸਮੇਤ ਸੱਤ ਜ਼ਖ਼ਮੀ; ਹਮਲਾਵਰ ਗ੍ਰਿਫ਼ਤਾਰ…

Spread the news

ਫਰਾਂਸ ਦੇ ਐਲਪਸ ਪਹਾੜੀ ਕਸਬੇ ਵਿੱਚ ਇੱਕ ਚਾਕੂ ਨਾਲ ਲੈਸ ਵਿਅਕਤੀ ਨੇ ਬੱਚਿਆਂ ਸਮੇਤ ਸੱਤ ਲੋਕਾਂ ਉੱਤੇ ਹਮਲਾ ਕਰ ਦਿੱਤਾ। ਦੋਸ਼ੀ ਨੇ ਫਰਾਂਸ ਦੇ ਪਹਾੜੀ ਖੇਤਰ ‘ਚ ਸਥਿਤ ਐਨੇਸੀ ਸ਼ਹਿਰ ‘ਚ ਵੀਰਵਾਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੇ ਸਮੇਂ ਬੱਚੇ ਝੀਲ ਦੇ ਕੋਲ ਖੇਡ ਰਹੇ ਸਨ। ਇਹ ਘਟਨਾ ਪਾਕੀਅਰ ਸੈਕਟਰ ਵਿੱਚ ਵਾਪਰੀ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 9:45 ਵਜੇ ਸ਼ਹਿਰ ਦੀ ਝੀਲ ਦੇ ਨੇੜੇ ਇਕ ਪਾਰਕ ਵਿਚ ਚਾਕੂ ਨਾਲ ਲੈਸ ਇਕ ਵਿਅਕਤੀ ਨੇ ਬੱਚਿਆਂ ‘ਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੈਨਿਨ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਗੇਰਾਲਡ ਡਰਮੈਨਿਨ ਨੇ ਕਿਹਾ ਕਿ ਹਮਲਾ ਐਨੇਸੀ ਸ਼ਹਿਰ ਦੇ ਇੱਕ ਚੌਕ ਵਿੱਚ ਹੋਇਆ। ਉਨ੍ਹਾਂ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, “ਚਾਕੂ ਨਾਲ ਲੈਸ ਇੱਕ ਵਿਅਕਤੀ ਨੇ ਐਨੇਸੀ ਦੇ ਇੱਕ ਚੌਕ ਵਿੱਚ ਬੱਚਿਆਂ ਸਮੇਤ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਇੱਕ ਸਥਾਨਕ ਸੰਸਦ ਮੈਂਬਰ ਐਂਟੋਇਨ ਆਰਮਾਂਡ ਨੇ ਵੀ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, “ਬੱਚਿਆਂ ‘ਤੇ ਪਾਰਕ ਵਿੱਚ ਚਾਕੂ ਨਾਲ ਲੈਸ ਹਮਲਾਵਰ ਨੇ ਹਮਲਾ ਕੀਤਾ। ਉਸ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ। BFM ਟੀਵੀ ਨੇ ਦੱਸਿਆ ਹੈ ਕਿ ਹਮਲਾ ਇੱਕ ਪਾਰਕ ਵਿੱਚ ਹੋਇਆ ਅਤੇ ਹਮਲਾਵਰ ਇੱਕ ਸੀਰੀਆਈ ਸ਼ਰਨਾਰਥੀ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦ ਨੇ ਅੱਗੇ ਕਿਹਾ, ”ਅਸੀਂ ਚਾਕੂ ਨਾਲ ਲੈਸ ਇਕ ਵਿਅਕਤੀ ਨੂੰ ਬੱਚਿਆਂ ‘ਤੇ ਹਮਲਾ ਕਰਦੇ ਦੇਖਿਆ। ਜਦੋਂ ਲੋਕਾਂ ਨੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗਾ। ਇਸ ਤੋਂ ਬਾਅਦ ਪੁਲਿਸ ਵੀ ਪਹੁੰਚ ਗਈ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।