ਆਕਲੈਂਡ(ਡੇਲੀ ਖਬਰ)ਪ੍ਰਧਾਨਮੰਤਰੀ ਕ੍ਰਿਸ ਹਿਪਕਿਨਸ ਇਸ ਮਹੀਨੇ ਦੇ ਅੰਤ ‘ਚ ਚੀਨ ਦਾ ਦੌਰਾ ਕਰਨਗੇ |ਇਸ ਦੌਰਾਨ ਉਹ ਦੋਵਾਂ ਦੇਸ਼ਾਂ ਦੇ ਵਪਾਰਿਕ ਪੱਖਾਂ ਨੂੰ ਲੈ ਕੇ ਆਪਣੇ ਹਮਰੁਤਬਾ ਚੀਨ ਦੇ ਪ੍ਰਧਾਨਮੰਤਰੀ Xi ਜਿਨਪਿੰਗ ਨਾਲ ਮੁਲਾਕਾਤ ਕਰਨਗੇ |ਪ੍ਰਧਾਨਮੰਤਰੀ ਹਿਪਕਿਨਸ ਦੇ ਨਾਲ ਵਪਾਰਿਕ ਵਫਦ ਵੀ ਚੀਨ ਦਾ ਦੌਰਾ ਕਰੇਗਾ |
ਜਿਕਰਯੋਗ ਹੈ ਕਿ ਵਪਾਰਿਕ ਪੱਖੋਂ ਨਿਊਜ਼ੀਲੈਂਡ ਤੇ ਚੀਨ ਦੇ ਰਿਸ਼ਤੇ ਹਮੇਸ਼ਾਂ ਸੁਖਾਵੇਂ ਰਹੇ ਹਨ |ਨਿਊਜ਼ੀਲੈਂਡ ਹਰ ਸਾਲ ਚੀਨ ਦੇ ਨਾਲ 20 ਬਿਲੀਅਨ ਡਾਲਰ ਦਾ ਨਿਰਯਾਤ ਕਰਦਾ ਹੈ |ਪ੍ਰਧਾਨਮੰਤਰੀ ਕ੍ਰਿਸ ਹਿਪਕਿਨਸ ਦੀ ਇਹ ਫੇਰੀ ਦੋਵਾਂ ਦੇਸ਼ਾਂ ਦੇ ਵਪਾਰਿਕ ਰਿਸ਼ਤਿਆਂ ਨੂੰ ਹੋਰ ਮਜਬੂਤ ਕਰੇਗੀ |ਉਥੇ ਹੀ ਯੂਕਰੇਨ ਤੇ Uyghurs ਮੁਸਲਿਮ ਦੇ ਹੱਕਾਂ ਪ੍ਰਤੀ ਮੁੱਦਿਆਂ ਤੇ ਨਿਊਜ਼ੀਲੈਂਡ ਵੱਲੋਂ ਚੀਨ ਦਾ ਪੱਖ ਨਾ ਪੂਰਨ ਦੇ ਚਲਦੇ ਕੂਟਨੀਤਿਕ ਰਿਸ਼ਤਿਆਂ ‘ਚ ਆਈ ਕੜਵਾਹਟ ਵੀ ਦੂਰ ਹੋਵੇਗੀ |
ਜਿਕਰਯੋਗ ਹੈ ਕਿ ਪ੍ਰਧਾਨਮੰਤਰੀ ਕ੍ਰਿਸ ਹਿਪਕਿਨਸ ਦੀ ਇਹ ਚੀਨ ਦੇ ਪ੍ਰਧਾਨਮੰਤਰੀ ਨਾਲ ਪਹਿਲੀ ਮੁਲਾਕਾਤ ਹੋਵੇਗੀ |.