Home » ਨਾਬਾਲਗ ਕੁੜੀ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਪੁਲਿਸ ਨੇ 14 ਸਾਲ ਦੀ ਕੁੜੀ ਨੂੰ ਕੀਤਾ ਗ੍ਰਿਫਤਾਰ…
Home Page News New Zealand Local News NewZealand

ਨਾਬਾਲਗ ਕੁੜੀ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਪੁਲਿਸ ਨੇ 14 ਸਾਲ ਦੀ ਕੁੜੀ ਨੂੰ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਗਲੇਨਫੀਲਡ ਮੈਕਡੋਨਲਡ ‘ਚ 12 ਸਾਲ ਦੀ ਲੜਕੀ ਨਾਲ ਹੋਈ ਕੁੱਟਮਾਰ ਦੇ ਸੰਬੰਧ ‘ਚ ਆਕਲੈਂਡ ਪੁਲਿਸ ਵੱਲੋਂ ਇੱਕ 14 ਸਾਲ ਦੀ ਨਾਬਾਲਗ ਕੁੜੀ ਨੂੰ ਹਿਰਾਸਤ ‘ਚ ਲਿਆ ਗਿਆ ਹੈ |ਇਸ ਲੜਕੀ ਉੱਪਰ ਪੁਲਿਸ ਵੱਲੋਂ ਕੁੱਟਮਾਰ ਕਰਨ ਸੰਬੰਧੀ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਗਿਆ ਹੈ |ਆਕਲੈਂਡ ਪੁਲਿਸ ਸਮੇਤ ਪ੍ਰਧਾਨਮੰਤਰੀ ਕ੍ਰਿਸ ਹਿਕਪਿਨਸ ਵੱਲੋਂ ਵੀ ਆਕਲੈਂਡ ‘ਚ ਵਾਪਰੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ |ਪ੍ਰਧਾਨਮੰਤਰੀ ਹਿਪਕਿਨਸ ਨੇ ਸਖਤ ਸ਼ਬਦ ਵਰਤਦਿਆਂ ਆਖਿਆ ਹੈ ਕਿ ਨਿਊਜ਼ੀਲੈਂਡ ਵਰਗੇ ਮੁਲਕ ‘ਚ ਅਜਿਹਾ ਵਿਵਹਾਰ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ |

ਜਿਕਰਯੋਗ ਹੈ ਕਿ 12 ਸਾਲ ਦੀ ਨਾਬਾਲਗ ਲੜਕੀ ਦੀ ਦੋ ਦਿਨ ਪਹਿਲਾਂ ਗਲੇਨਫੀਲਡ ‘ਚ ਮਾਮੂਲੀ ਗੱਲ ਨੂੰ ਲੈ ਕੇ ਨਾਬਾਲਿਗ ਕੁੜੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ |ਇਸ ਦੌਰਾਨ ਖੂਨ ਨਾਲ ਲੱਥਪੱਥ ਕੁੜੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਸੀ |ਅੱਜ ਇਸ ਘਟਨਾ ‘ਚ ਗ੍ਰਿਫਤਾਰ ਕੁੜੀ ਨੂੰ ਨੌਰਥਸ਼ੋਰ ਜ਼ਿਲ੍ਹਾ ਅਦਾਲਤ ‘ਚ ਵੀ ਪੇਸ਼ ਕੀਤਾ ਜਾਵੇਗਾ |