ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਵੱਲੋ ਡਰੱਗ ਸਮਗਲਰਾ, ਐਂਟੀ ਸਨੈਚਿੰਗ ਅਤੇ ਗੈਂਗਸਟਰਾ ਵਿਰੁੱਧ ਚਲਾਈ ਮੋਹਿੰਮ ਦੋਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ 8 ਜੂਨ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚੋ ਇੱਕ ਅੰਤਰਰਾਜੀ ਗਿਰੋਹ ਜੋ ਜਾਅਲੀ ਫਾਈਨੈਂਸ ਕੰਪਨੀਆ ਦੇ ਨਾਮ ਤੇ ਸਾਰੇ ਭਾਰਤ ਦੀਆ ਸਟੇਟਾ ਦੇ ਭੋਲੇ ਭਾਲੇ ਨੂੰ ਘੱਟ ਵਿਆਜ ਤੇ ਲੋਨ ਦੇਣ ਦਾ ਝਾਂਸਾ ਦੇ ਕੇ ਉਹਨਾ ਪਾਸੋ ਪ੍ਰੋਸੈਸਿੰਗ ਫੀਸ ਅਤੇ ਫਾਇਲ ਚਾਰਜ ਦੇ ਨਾਮ ਤੇ ਰਕਮ ਹਾਸਿਲ ਕਰਕੇ ਠੱਗੀ ਮਾਰਦੇ ਸਨ। ਇਸ ਗਿਰੋਹ ਦੇ 10 ਮੈਂਬਰਾ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚੋ ਗ੍ਰਿਫਤਾਰ ਕਰਕੇ ਉਹਨਾ ਪਾਸੋ ਮੁਕੱਦਮਾ ਨੰ: 159 ਮਿਤੀ 13.06.2023 ਅ/ਧ 420,406,465,466,467,468,471,474 ਆਈਪੀਸੀ ਥਾਣਾ ਜੀਰਕਪੁਰ ਤਹਿਤ ਦਰਜ ਕਰ ਭਾਰਤੀ ਕਰੰਸੀ 1 ਕਰੋੜ ਰੁਪਏ, 270 ਗ੍ਰਾਮ ਸੋਨਾ, 20 ਏ ਟੀ ਐਮ, 20 ਚੈਕ ਬੁੱਕਸ, 40 ਮੋਬਾਈਲ ਫੋਨ,50 ਸਿਮ ਕਾਰਡ, 15 ਕੰਪਿਊਟਰ ਸੈੱਟ ਅਤੇ 3 ਲਗਜਰੀ ਕਾਰਾ ਬ੍ਰਾਮਦ ਕੀਤੀਆ ਗਈਆ।
ਉਨਾਂ ਦੱਸਿਆ ਕਿ ਇਸ ਗਿਰੋਹ ਦੇ 10 ਮੈਂਬਰਾ ਅਮਿਤ ਕੁਮਾਰ ਪੁੱਤਰ ਰਾਮ ਲੁਬਾਇਆ ਵਾਸੀ #4 ਜਲੰਧਰ ਕੁੰਜ ਕਪੂਰਥਲਾ ਰੋਡ ਥਾਣਾ ਬਾਵਾ ਖੇਲ ਜ਼ਿਲ੍ਹਾ ਜਲੰਧਰ ਹਾਲ ਵਾਸੀ ਫਲੈਟ ਨੰ ਐਫ-209 ਬੋਲੀਵੁੱਡ ਹਾਈਟਸ-2 ਪੀਰ ਮੁੱਛਲਾ ਥਾਣਾ ਢਕੋਲੀ ਜ਼ਿਲ੍ਹਾ ਐਸ.ਏ.ਐਸ ਨਗਰ, ਸੰਜੀਵ ਕੁਮਾਰ ਪੁੱਤਰ ਸ਼ੇਰ ਚੰਦ ਵਾਸੀ ਪ੍ਰਭ ਦਿਆਲ ਕਾਲੜੇ ਵਾਲੀ ਗਲੀ ਗਾਂਧੀ ਮੁਹੱਲਾ ਥਾਣਾ ਸਿਟੀ ਫਾਜਿਲਕਾ ਜ਼ਿਲ੍ਹਾ ਫਾਜਿਲਕਾ, ਰੁਪੇਸ਼ ਕੁਮਾਰ ਉੱਰਫ ਹੇਮੰਤ ਕੁਮਾਰ ਉੱਰਫ ਰੋਹਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਨੇੜੇ ਪ੍ਰਾਣ ਸਵੀਟਸ ਫੈਕਟਰੀ ਮਾਧੋ ਨਗਰੀ ਥਾਣਾ ਸਿਟੀ ਫਾਜਿਲਕਾ ਜ਼ਿਲ੍ਹਾ ਫਾਜਿਲਕਾ ਹਾਲ ਵਾਸੀ #1892 ਸੈਕਟਰ-15 ਪੰਚਕੁਲਾ, ਸ਼ਿਵ ਪ੍ਰਕਾਸ਼ ਮਿਸ਼ਰਾ ਪੁੱਤਰ ਰਾਮ ਕਿਰਪਾਲ ਮਿਸ਼ਰਾ ਵਾਸੀ ਨੇੜੇ ਪ੍ਰਾਈਮਰੀ ਸਕੂਲ ਪਿੰਡ ਜੂੜਾ ਪੱਟੀ ਥਾਣਾ ਕੂਰੇਭਾਰ ਜ਼ਿਲ੍ਹਾ ਸੁਲਤਾਨਪੁਰ ਯੂ.ਪੀ, ਕਰਨ ਦਹੀਆ ਪੁੱਤਰ ਬਲਰਾਜ ਸਿੰਘ ਵਾਸੀ #11/205 ਗਲੀ ਨੰ. 2 ਭਗਤ ਸਿੰਘ ਨਗਰ ਥਾਣਾ ਸਿਟੀ ਸਰਸਾ ਜ਼ਿਲ੍ਹਾ ਸਰਸਾ ਹਰਿਆਣਾ, ਭਵਨ ਸਿੰਘ ਪੁੱਤਰ ਨਰਪੱੱਤ ਸਿੰਘ ਵਾਸੀ #54 ਮੋਚੀਆ ਵਾਲੀ ਗਲੀ ਨਵੀ ਸੜਕ ਥਾਣਾ ਸਿਟੀ ਜੋਧਪੁਰ ਜ਼ਿਲ੍ਹਾ ਜੋਧਪੁਰ ਰਾਜਸਥਾਨ, ਉਮੇਸ਼ ਚੰਦਰ ਸੋਨੀ ਪੁੱਤਰ ਹਰਭਜਨ ਲਾਲ ਸੋਨੀ ਵਾਸੀ #65 ਨਿਊ ਕਰਤਾਰ ਨਗਰ ਥਾਣਾ ਡਵੀਜਨ ਨੰ. 5 ਜ਼ਿਲ੍ਹਾ ਜਲੰਧਰ, ਕਰਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਸ-1 ਗ੍ਰੀਨ ਐਵੀਨਿਊ ਨੇੜੇ ਐਮ.ਐਸ ਫਾਰਮ ਪੈਲਸ, ਥਾਣਾ ਬਸਤੀ ਬਾਵਾ ਖੇਲ ਜ਼ਿਲ੍ਹਾ ਜਲੰਧਰ, ਅਰਜੁਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਸ-1 ਗ੍ਰੀਨ ਐਵੀਨਿਊ ਨੇੜੇ ਐਮ.ਐਸ ਫਾਰਮ ਪੈਲਸ, ਥਾਣਾ ਬਸਤੀ ਬਾਵਾ ਖੇਲ ਜ਼ਿਲ੍ਹਾ ਜਲੰਧਰ, ਅਜੈ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ #1968, ਸੈਕਟਰ-52 ਚੰਡੀਗੜ, ਥਾਣਾ ਸੈਕਟਰ-61 ਚੰਡੀਗੜ ਯੂ.ਟੀ. ਨੂੰ ਗ੍ਰਿਫਤਾਰ ਕੀਤਾ ਗਿਆ।
ਜਾਅਲੀ ਕੰਪਨੀਆ ਦੇ ਨਾਮ:-
South Capital
Fortune Finance and leasing
Kevy Finance and investment Co.
Megh
Suchitra
Bell India
Vayudoot Finance and leasing
Puran
Absolute leasing and Finevest Corporation
First Horizon National Service
Ankit Business Solution
Weson Finance and leasing Co.
Devyani International services
Seeker Heights India
Indo Asia Capital
credit search wealth management services
Hemant
AUS edtech India Pvt Ltd
ਤਰੀਕਾ ਵਾਰਦਾਤ:-
ਦੋਸ਼ੀਆਨ ਵੱਲੋ ਜਾਅਲ਼ੀ ਕੰਪਨੀਆ ਦਾ ਦਫਤਰ ਦੋ ਸ਼ੋਅਰੂਮਾ ਐਸ ਸੀ ਓ ਨੰ. 3 ਅਤੇ 4 ਦੂਜੀ ਮੰਜਲ ਨੇੜੇ ਹੁਡਾਂਈ ਏਜੰਸੀ, ਪਟਿਆਲਾ ਰੋਡ, ਜੀਰਕਪੁਰ ਵਿਖੇ ਖੋਲਿਆ ਹੋਇਆ ਸੀ, ਜਿੱਥੇ ਪਹਿਲਾ ਇਹ ਆਪਣੀ ਜਾਅਲੀ ਫਾਈਨੈਂਸ ਕੰਪਨੀਆ ਦੀ ਸਾਰੇ ਭਾਰਤ ਵਿੱਚ ਐਡਰਵਰਟਾਈਜਮੈਂਟ ਕਰਵਾਈ ਜਾਂਦੀ ਸੀ, ਜੋ ਇਹਨਾ ਐਡਵਰਟਾਈਜਮੈਂਟਾ ਰਾਹੀ ਭੋਲੇ ਭਾਲੇ ਲੋਕ ਜਾਅਲੀ ਫਾਈਨੈਂਸ ਕੰਪਨੀਆ ਦੇ ਹੈਲਪਲਾਈਨ ਨੰਬਰਾ ਤੇ ਕਾਲ ਕਰਕੇ ਉਹਨਾ ਨੂੰ ਆਪਣੀ ਰਿਕਾਆਰਮੈਂਟ ਦੱਸਦੇ ਸੀ, ਫਿਰ ਇਹਨਾ ਦੋਸ਼ੀਆਨ ਵੱਲੋ ਉਨਾਂ ਭੋਲੇ ਭਾਲੇ ਲੋਕਾ ਨੂੰ ਘੱਟ ਵਿਆਜ ਤੇ ਲੋਨ ਦੇਣ ਦੇ ਝਾਸੇ ਵਿੱਚ ਲੈ ਕੇ ਉਹਨਾ ਪਾਸੋ ਲੋਨ ਦੀ ਪ੍ਰੋਸੈਸਿੰਗ ਫੀਸ ਅਤੇ ਫਾਇਲ ਚਾਰਜ ਦੀ ਰਕਮ ਆਪਣੀ ਕੰਪਨੀਆ ਦੇ ਬੈਂਕ ਅਕਾਊਟਾ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ। ਜੋ ਇਸ ਤਰ੍ਹਾ ਇਹ ਸਾਰੇ ਦੋਸ਼ੀ ਕਰੀਬ ਸਾਲ 2012 ਤੋ ਜੀਰਕਪੁਰ ਵਿੱਚ ਬੈਠ ਕੇ ਭੋਲੇ ਭਾਲੇ ਲੋਕਾ ਨਾਲ ਠੱਗੀ ਮਾਰਦੇ ਆ ਰਹੇ ਹਨ। (ਸਾਲ 2008 ਵਿੱਚ ਇਨ੍ਹਾ ਵੱਲੋ ਪਹਿਲਾ ਕੋਈ ਹੋਰ ਢਿੱਲੋ ਨਾਮ ਦੀ ਕੰਪਨੀ ਟੇਕਓਵਰ ਕੀਤੀ ਸੀ।) ਇਸ ਗਿਰੋਹ ਦੇ 10 ਮੈਂਬਰਾ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਹਨਾ ਦੇ ਹੋਰ 5 ਸਾਥੀਆ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿੰਨਾ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।