Home » ਲੁਧਿਆਣਾ ਦੇ 8.49 ਕਰੋੜ ਦੇ ਲੁੱਟ ਮਾਮਲੇ ਵਿੱਚ 5 ਮੁਲਜ਼ਮ ਗ੍ਰਿਫਤਾਰ…
Home Page News India

ਲੁਧਿਆਣਾ ਦੇ 8.49 ਕਰੋੜ ਦੇ ਲੁੱਟ ਮਾਮਲੇ ਵਿੱਚ 5 ਮੁਲਜ਼ਮ ਗ੍ਰਿਫਤਾਰ…

Spread the news

ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲੀਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਨਾਲ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ। ਸੀਐਮ ਨੇ ਲਿਖਿਆ ਕਿ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਅਤੇ ਡੀਜੀਪੀ ਨੇ ਲਿਖਿਆ ਕਿ ਮਾਮਲਾ 60 ਘੰਟੇ ਤੋਂ ਪਹਿਲਾਂ ਹੱਲ ਕਰ ਲਿਆ ਗਿਆ ਹੈ। ਵੱਡੀ ਰਿਕਵਰੀ ਹੋਈ ਹੈ। ਪੁੱਛਗਿੱਛ ਜਾਰੀ ਹੈ।ਸੂਤਰਾਂ ਅਨੁਸਾਰ ਕਾਲੇ ਰੰਗ ਦੀ ਕਾਰ ਪੁਲੀਸ ਨੇ ਬਰਾਮਦ ਕਰ ਲਈ ਹੈ। ਇਸ ਵਿੱਚ ਨਕਦੀ ਮਿਲੀ ਹੈ। ਲੁੱਟ ਦੀ ਵਾਰਦਾਤ ਵਿੱਚ ਦੋ ਬਾਈਕ ਵੀ ਵਰਤੇ ਗਏ ਸਨ। ਇਹ ਦੋਵੇਂ ਬਾਈਕ ਕੈਸ਼ ਵੈਨ ਦੇ ਅੱਗੇ ਪਾਇਲਟ ਬਣ ਕੇ ਦੌੜ ਰਹੀਆਂ ਸਨ। ਬਦਮਾਸ਼ਾਂ ਨੇ ਕੰਪਨੀ ਦੇ ਮੁਲਾਜ਼ਮਾਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।