Home » ਦੱਖਣੀ ਆਕਲੈਂਡ ‘ਚ ਹੋਏ ਕਾਰ ਹਾਦਸੇ ਵਿੱਚ ਦੋ ਗੰਭੀਰ ਜ਼ਖਮੀ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਹੋਏ ਕਾਰ ਹਾਦਸੇ ਵਿੱਚ ਦੋ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਦੱਖਣੀ ਆਕਲੈਂਡ ਵਿੱਚ ਇੱਕ ਕਾਰ ਹਾਦਸੇ ਵਿੱਚ ਘੱਟੋ-ਘੱਟ ਦੋ ਲੋਕ ਗੰਭੀਰ ਜ਼ਖ਼ਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਐਮਰਜੈਂਸੀ ਸੇਵਾਵਾਂ ਨੂੰ ਰਾਤ 8.30 ਵਜੇ ਦੇ ਕਰੀਬ ਆਕਲੈਂਡ ਅਤੇ ਵਾਈਕਾਟੋ ਸਰਹੱਦ ‘ਤੇ, ਬਕਲੈਂਡ ਰੋਡ ‘ਤੇ ਸਿੰਗਲ-ਵਾਹਨ ਦੇ ਹਾਦਸੇ ਦੀ ਰਿਪੋਰਟ ਮਿਲੀ ਸੀ।ਹਾਦਸੇ ਕਾਰਨ ਸੜਕ ਦਾ ਕੁਝ ਹਿੱਸਾ ਬੰਦ ਹੋ ਗਿਆ ਸੀ ਜਿਸ ਨੂੰ ਕਿ ਹੁਣ ਦੁਬਾਰਾ ਖੋਲ ਦਿੱਤਾ ਗਿਆ ਹੈ।ਹਾਦਸੇ ਕਾਰਨ ਬਿਜਲੀ ਦੇ ਸਪਲਾਈ ਲਾਈਨ ਨੂੰ ਵੀ ਨੁਕਸਾਨ ਪਹੁੰਚਿਆ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ।ਪੁਲਿਸ ਦੇ ਸੀਰੀਅਸ ਕਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।