ਨਾਈਜੀਰੀਆ ਦੇ ਕਵਾਰਾ ਵਿੱਚ ਸੋਮਵਾਰ ਤੜਕੇ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ 103 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕੇ 97 ਲੋਕ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ 100 ਲੋਕਾਂ ਨੂੰ ਬਚਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ ‘ਤੇ 300 ਲੋਕ ਸਵਾਰ ਸਨ। ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।
ਪੁਲਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਸੀਐਨਐਨ ਦੀ ਰਿਪੋਰਟ ਮੁਤਾਬਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਅਗਬੋਤੀ ਪਿੰਡ ਵਿੱਚ ਕੁਝ ਲੋਕ ਵਿਆਹ ਸਮਾਗਮ ਵਿੱਚ ਗਏ ਹੋਏ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ। ਅਜਿਹੀ ਸਥਿਤੀ ਵਿੱਚ, ਵਿਆਹ ਦੇ ਕੁਝ ਮਹਿਮਾਨਾਂ ਨੇ ਪਿੰਡ ਛੱਡਣ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਸਹਾਰਾ ਲਿਆ।
ਉਸ ਨੇ ਦੱਸਿਆ ਕਿ ਦੂਜੇ ਪਾਸੇ ਕੰਢੇ ਵੱਲ ਆਉਂਦੇ ਸਮੇਂ ਉਸ ਦੀ ਕਿਸ਼ਤੀ ਪਾਣੀ ਵਿੱਚ ਲੁਕੇ ਇੱਕ ਦਰੱਖਤ ਦੇ ਤਣੇ ਨਾਲ ਟਕਰਾ ਗਈ ਅਤੇ ਟੁੱਟ ਗਈ। ਇਸ ਤੋਂ ਬਾਅਦ ਉਹ ਦੋ ਹਿੱਸਿਆਂ ਵਿੱਚ ਵੰਡੀ ਗਈ ਅਤੇ ਪਾਣੀ ਵਿੱਚ ਡੁੱਬ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਨਾਈਜੀਰੀਆ ਦੇ ਅਜਿਹੇ ਇਲਾਕਿਆਂ ‘ਚ ਕਿਸ਼ਤੀ ਹਾਦਸੇ ਕਾਫੀ ਆਮ ਹਨ। ਇਹ ਇਸ ਲਈ ਹੈ ਕਿਉਂਕਿ ਇੱਥੇ ਲੋਕ ਆਮ ਤੌਰ ‘ਤੇ ਆਉਣ-ਜਾਣ ਲਈ ਸਵੈ-ਬਣਾਈਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।