Home » ਆਕਲੈਂਡ ‘ਦੇ ਦੱਖਣੀ ਮੋਟਰਵੇਅ ‘ਤੇ ਡਰੂਰੀ ਨਜ਼ਦੀਕ ਹੋਏ ਟਰੱਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…
Home Page News New Zealand Local News NewZealand

ਆਕਲੈਂਡ ‘ਦੇ ਦੱਖਣੀ ਮੋਟਰਵੇਅ ‘ਤੇ ਡਰੂਰੀ ਨਜ਼ਦੀਕ ਹੋਏ ਟਰੱਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਡਰੂਰੀ ਦੇ ਨੇੜੇ,ਇੱਕ ਗੰਭੀਰ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10.30 ਵਜੇ ਦੇ ਕਰੀਬ ਇੱਕ ਟਰੱਕ ਦੇ ਓਵਰਬ੍ਰਿਜ ਨਾਲ ਟਕਰਾ ਜਾਣ ਬਾਰੇ ਸੂਚਨਾ ਮਿਲੀ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਹਾਦਸੇ ਕਾਰਨ ਮੋਟਰਵੇਅ ਦੇ ਕੁੱਝ ਹਿੱਸੇ ਨੂੰ ਵੀ ਬੰਦ ਕੀਤਾ ਗਿਆ ਜਿਸ ਤੋ ਬਾਅਦ ਭਾਰੀ ਟ੍ਰੈਫਿਕ ਜਾਮ ਵੇਖਣ ਨੂੰ ਮਿਲ ਰਿਹਾ ਹੈ।