Home » ਕੈਂਟਰਬਰੀ ਦੇ ਇੱਕ ਕਾਲਜ ਨੂੰ ਮਿਲੀ ਬੰਬ ਦੀ ਧਮਕੀ,ਕਾਲਜ ਨੂੰ ਕਰਵਾਇਆ ਗਿਆ ਖਾਲੀ…
Home Page News • New Zealand Local News • NewZealand

ਕੈਂਟਰਬਰੀ ਦੇ ਇੱਕ ਕਾਲਜ ਨੂੰ ਮਿਲੀ ਬੰਬ ਦੀ ਧਮਕੀ,ਕਾਲਜ ਨੂੰ ਕਰਵਾਇਆ ਗਿਆ ਖਾਲੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ 10 ਵਜੇ ਦੇ ਕਰੀਬ ਕੈਂਟਰਬਰੀ ਵਿੱਚ ਪੈਂਦੇ ਇੱਕ ਪੋਲੀਟੈਕਨੀਕ ਕਾਲਜ ਨੂੰ ਬੰਬ ਦੀ ਮਿਲੀ ਧਮਕੀ ਤੋਂ ਬਾਅਦ ਕਾਲਜ ਨੂੰ ਖਾਲੀ ਕਰਵਾਏ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਧਮਕੀ ਟਿਮਰੂ ਦੇ ਐਰਾ ਇੰਸਟੀਚਿਊਟ ਆਫ ਕੈਂਟਰਬਰੀ, ਜੋ ਕਿ ਨੂੰ ਮਿਲੀ ਹੈ।ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਹੋਰ ਐਮਰਜੈਂਸੀ ਦਸਤਿਆਂ ਵੱਲੋਂ ਕਾਲਜ ਅਤੇ ਨਜਦੀਕੀ ਇਲਾਕਿਆਂ ਦੀ ਘੇਰਾਬੰਦੀ ਕਰ ਦਿੱਤਾ ਹੈ ਅਤੇ ਕਾਲਜ ਵਿੱਚ ਹਾਜ਼ਰ ਸੈਂਕੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ਤੇ ਜਾਂਚ ਕਰ ਰਹੀਆਂ ਹਨ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਲਾਕੇ ਤੋ ਦੀਰੀ ਬਣਾਂ ਕੇ ਰੱਖਣ।ਇਸ ਮਾਮਲੇ ਵਿੱਚ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।