Home » ਹਰਸਿਮਰਤ ਬਾਦਲ ਨੇ ਮੁੱਖ-ਮੰਤਰੀ ਨੂੰ ਸੁਖਬੀਰ ਬਾਦਲ ਦੇ ਦਾਹੜੇ ਬਾਰੇ ਕੀਤੀ ਟਿੱਪਣੀ ‘ਤੇ ਦਿੱਤਾ ਮੋੜਵਾਂ ਜਵਾਬ…
Home Page News • India • India News

ਹਰਸਿਮਰਤ ਬਾਦਲ ਨੇ ਮੁੱਖ-ਮੰਤਰੀ ਨੂੰ ਸੁਖਬੀਰ ਬਾਦਲ ਦੇ ਦਾਹੜੇ ਬਾਰੇ ਕੀਤੀ ਟਿੱਪਣੀ ‘ਤੇ ਦਿੱਤਾ ਮੋੜਵਾਂ ਜਵਾਬ…

Spread the news

ਵਿਧਾਨ ਸਭਾ ਸੈਸ਼ਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਦਾੜ੍ਹੀ ਵਾਲੇ ਬਿਆਨ ‘ਤੇ ਵਿਵਾਦ ਭਖਦਾ ਜਾ ਰਿਹਾ ਹੈ।

ਹੁਣ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ਉਤੇ ਭਗਵੰਤ ਮਾਨ ਨੂੰ ਤਿੱਖੇ ਸਵਾਲ ਕੀਤੇ ਹਨ।ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਲਿਖਿਆ ਹੈ- ‘ਮੈਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖਸ਼ੀ ਖ਼ਾਲਸਾਈ ਪਹਿਚਾਣ ਦੇ ਅਨਿੱਖੜਵੇਂ ਅੰਗ ਦਾਹੜਾ ਸਾਹਿਬ ਦੀ ਕਿਸੇ ਨਾਸਤਿਕ ਹੰਕਾਰੀ ਹੁਕਮਰਾਨ ਵੱਲੋਂ ਭਰੀ ਦੁਨੀਆ ਸਾਹਮਣੇ ਚਿੱਟੇ ਦਿਨ ਇਸ ਤਰਾਂ ਸ਼ਰ੍ਹੇਆਮ ਖਿੱਲੀ ਉਡਾਈ ਜਾਵੇ ਤੇ ਖਾਲਸਾ ਪੰਥ ਵਿਸ਼ੇਸ਼ ਕਰਕੇ ਆਪਣੇ ਆਪ ਨੂੰ ਸਿੱਖ ਧਾਰਮਿਕ ਜਥੇਬੰਦੀਆਂ/ ਸ਼ਖਸੀਅਤਾਂ ਕਹਾਉਣ ਵਾਲੇ ਮਹਾਂ ਪੁਰਸ਼ ਮੂੰਹ ਵਿੱਚ ਘੁੰਗਣੀਆ ਪਾ ਕੇ ਬੈਠੇ ਰਹਿਣ?