ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕੈਂਟਰਬਰੀ ਦੇ Mackenzie District ਵਿੱਚ ਹੋਏ ਭਿਆਨਕ ਵਾਹਨ ਹਾਦਸੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ।20 ਜੂਨ ਨੂੰ ਹੋਏ ਇਸ ਹਾਦਸੇ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਸਨ ਜਿਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ।ਮ੍ਰਿਤਕ ਦੀ ਪਛਾਣ ਓਮਾਰੂ ਸਥਿਤ ਨਿਊਜ਼ੀਲੈਂਡ ਏਅਰਲਾਈਨ ਅਕੈਡਮੀ ਦੇ ਵਿਦਿਆਰਥੀ ਦੇਵਾਂਸ਼ ਸ਼ਾਹ ਵਜੋਂ ਹੋਈ ਹੈ, ਜੋ ਸਿਰਫ਼ ਤਿੰਨ ਮਹੀਨੇ ਪਹਿਲਾਂ ਮੁੰਬਈ, ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ। ਪੁਲਿਸ ਦੇ ਇੱਕ ਬਿਆਨ ਦੇ ਅਨੁਸਾਰ, ਐਮਰਜੈਂਸੀ ਸੇਵਾਵਾਂ ਨੂੰ 20 ਜੂਨ ਨੂੰ ਦੁਪਹਿਰ 12.05 ਵਜੇ Mackenzie District ‘ਚ ਗਲੇਂਟਨਰ ਸਟੇਸ਼ਨ ਦੇ ਮਾਉਂਟ ਕੁੱਕ ਰੋਡ (ਸਟੇਟ ਹਾਈਵੇਅ 80) ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ ਜਿੱਥੇ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਸੀ ਅਤੇ
ਦੋ ਵਿਅਕਤੀਆਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿਨਾਂ ਵਿੱਚੋਂ, ਇੱਕ ਇਸ ਸਮੇਂ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਦੂਜਾ ਡੁਨੇਡਿਨ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ।ਨੌਜਵਾਨ ਦੀ ਬੇਵਕਤੀ ਮੌਤ ਦੀ ਖ਼ਬਰ ਸੁਣ ਕੇ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ।ਮ੍ਰਿਤਕ ਦੀ ਲਾਸ਼ ਨੂੰ ਕ੍ਰਾਈਸਟਚਰਚ ਵਿੱਚ ਰੱਖੀ ਗਈ ਹੈ।