Home » ਪੁਲਿਸ ਦੇ ਰੋਕਣ ‘ਤੇ ਗੱਡੀ ਭਜਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ…
Home Page News • New Zealand Local News • NewZealand

ਪੁਲਿਸ ਦੇ ਰੋਕਣ ‘ਤੇ ਗੱਡੀ ਭਜਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਕਾਉਂਟੀਜ਼ ਮੈਨੂਕਾਉ ਪੁਲਿਸ ਵੱਲੋਂ ਬੀਤੀ ਰਾਤ ਵਾਪਰੀ ਇੱਕ ਘਟਨਾ ਸਬੰਧੀ ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਰਾਤ 2 ਵਜੇ ਦੇ ਕਰੀਬ ਪੁਲਿਸ ਨੂੰ ਈਸਟ ਤਾਮਾਕੀ ਰੋਡ ਓੁਟਾਰਾ ‘ਚ ਮੋਟਰਵੇਅ ਵੱਲ ਤੇਜ਼ ਰਫ਼ਤਾਰ ਨਾਲ ਜਾ ਰਹੇ ਇੱਕ ਵਾਹਨ ਬਾਰੇ ਸੂਚਿਤ ਕੀਤਾ ਗਿਆ।
ਕਾਉਂਟੀਜ਼ ਮਾਨੁਕਾਊ ਈਸਟ ਏਰੀਆ ਪ੍ਰੀਵੈਨਸ਼ਨ ਮੈਨੇਜਰ, ਇੰਸਪੈਕਟਰ ਰਕਾਨਾ ਕੁੱਕ ਦਾ ਕਹਿਣਾ ਹੈ ਕਿ ਜਦੋਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਾਹਨ ਨਹੀ ਰੁੱਕਿਆਂ ਜਿਸ ‘ਤੇ “ਈਗਲ ਦੀ ਸਹਾਇਤਾ ਨਾਲ, ਪੁਲਿਸ ਨੇ ਵਾਹਨ ਦੀ ਨਿਗਰਾਨੀ ਰੱਖੀ ਅਤੇ ਇਹ ਵਾਹਨ ਵੇਮਾਊਥ ਇਲਾਕੇ ਵਿੱਚ ਰੁੱਕਿਆ ਜਿੱਥੇ ਥੋੜੀ ਦੇਰ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ।ਇੰਸਪੈਕਟਰ ਕੁੱਕ ਨੇ ਕਿਹਾ, “ਗ੍ਰਿਫਤਾਰੀ ਦੇ ਦੌਰਾਨ, ਪੁਲਿਸ ਨੇ ਕਈ ਚੋਰੀ ਕੀਤੀਆਂ ਵਸਤੂਆਂ ਦਾ ਪਤਾ ਲਗਾਇਆ, ਜੋ ਕਿ ਪਿਛਲੇ ਮਹੀਨੇ ਦੇ ਅਖੀਰ ਵਿੱਚ ਈਸਟ ਤਾਮਾਕੀ ਇਲਾਕੇ ਵਿੱਚ ਚੋਰੀ ਹੋਈਆ ਸਨ।